ਕੈਲੀਫੋਰਨੀਆ— ਜੇਕਰ ਤੁਸੀਂ ਹੁਣ ਤੱਕ ਇਹ ਸੋਚ ਰਹੇ ਸੀ ਕਿ ਸਿਰਫ ਸਿਗਰਟਨੋਸ਼ੀ ਤੁਹਾਡੇ ਸਰੀਰ ਅਤੇ ਦਿਲ ਲਈ ਨੁਕਸਾਨਦੇਹ ਹੈ ਤਾਂ ਤੁਸੀਂ ਗਲਤ ਹੋ। ਜੇਕਰ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਫਿਰ ਦਫਤਰ ਦਾ ਕੋਈ ਦੋਸਤ ਸਿਗਰਟਨੋਸ਼ੀ ਕਰਦਾ ਹੈ ਅਤੇ ਤੁਸੀਂ ਉਸ ਦੇ ਨਾਲ ਬੈਠ ਕੇ ਲਗਾਤਾਰ ਸੈਕਿੰਡ-ਹੈਂਡ-ਸਮੋਕਿੰਗ ਕਰਦੇ ਹੋ ਯਾਨੀ ਉਸ ਸਿਗਰਟ ਤੇ ਤੰਬਾਕੂ ਵਾਲੇ ਧੂੰਏਂ ਦੇ ਸੰਪਰਕ 'ਚ ਰਹਿੰਦੇ ਹੋ ਤਾਂ ਇਸ ਨਾਲ ਤੁਹਾਡੇ ਦਿਲ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਹਾਲ ਹੀ ਵਿਚ ਇਕ ਸਟੱਡੀ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਕਿਸੇ ਬੰਦ ਥਾਂ 'ਤੇ ਲਗਾਤਾਰ ਸੈਕਿੰਡ ਹੈਂਡ ਸਮੋਕਿੰਗ ਯਾਨੀ ਦਿਲ ਦੀ ਇਲੈਕਟ੍ਰੀਕਲ ਐਕਟੀਵਿਟੀ 'ਚ ਬਦਲਾਅ ਆਉਂਦਾ ਹੈ, ਜਿਸ ਨਾਲ ਤੁਹਾਡੀ ਦਿਲ ਦੀ ਧੜਕਨ ਯਾਨੀ ਹਾਰਟ ਬੀਟ ਬਰਾਬਰ ਹੋ ਜਾਂਦੀ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਐਸੋਸੀਏਟ ਪ੍ਰੋ. ਕ੍ਰਿਸਟਲ ਰਿਪਲਿੰਗਰ ਕਹਿੰਦੀ ਹੈ ਕਿ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ।
ਆਸਟ੍ਰੇਲੀਆ 'ਚ ਸ਼ੁਰੂ ਹੋਇਆ ਨਵੇਂ ਸਾਲ ਦਾ ਧੂਮ-ਧੜੱਕਾ
NEXT STORY