ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਅੱਜ ਭਾਰਤ ਨੂੰ ਜਾਣੂੰ ਕਰਵਾਇਆ ਕਿ ਕਰਤਾਰਪੁਰ ਲਾਂਘੇ ਅਤੇ ਉਸ ਨਾਲ ਸਬੰਧਿਤ ਤਕਨੀਕੀ ਮੁੱਦਿਆਂ ਦੇ ਤੌਰ-ਤਰੀਕਿਆਂ ਨੂੰ ਆਖਰੀ ਰੂਪ ਦੇਣ ਲਈ ਸਮਝੌਤੇ 'ਤੇ ਚਰਚਾ ਲਈ ਦੂਜੀ ਮੀਟਿੰਗ 14 ਜੁਲਾਈ 2019 ਨੂੰ ਵਾਹਗਾ ਬਾਰਡਰ ਵਿਚ ਹੋਵੇਗੀ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਬਣਾਉਣ ਸਬੰਧੀ ਭਾਰਤ ਦੀਆਂ ਉਸਾਰੀ ਏਜੰਸੀਆਂ ਇਸ ਕਾਰਜ ਦੀ ਸ਼ੁਰੂਆਤੀ ਦੌਰ 'ਚ ਪੱਛੜ ਗਈਆਂ ਸਨ। ਲਾਂਘੇ ਦਾ ਕੰਮ ਬੀਤੇ ਸੱਤ ਮਹੀਨਿਆਂ 'ਚ 45 ਫੀਸਦੀ ਹੀ ਮੁਕੰਮਲ ਹੋਇਆ ਹੈ। ਦੂਜੇ ਪਾਸੇ ਪਾਕਿਸਤਾਨ ਵਲੋਂ ਆਪਣੇ ਹਿੱਸੇ ਦੇ ਕੰਮ 'ਚ ਸ਼ੁਰੂਆਤੀ ਦੌਰ 'ਚ ਤੇਜ਼ੀ ਲਿਆਉਣ 'ਤੇ ਹੁਣ ਤੱਕ 85 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਹੁਣ ਭਾਰਤ ਵਲੋਂ ਵੀ ਕੰਮ 'ਚ ਤੇਜ਼ੀ ਲਿਆਂਦੀ ਗਈ ਹੈ।
ਸਾਵਧਾਨ! ਹੈਂਡ ਡ੍ਰਾਇਰ ਦੀ ਆਵਾਜ਼ ਨਾਲ ਬੋਲੇ ਹੋ ਸਕਦੇ ਹਨ ਤੁਹਾਡੇ ਬੱਚੇ
NEXT STORY