ਨਿਊਯਾਰਕ : ਨਿਊਯਾਰਕ ਸ਼ਹਿਰ ਵਿਚ ਚੀਨ ਸਰਕਾਰ ਵੱਲੋਂ ਇਕ ਖ਼ੁਫ਼ੀਆ ਪੁਲਸ ਚੌਕੀ ਸਥਾਪਿਤ ਕਰਨ ’ਚ ਮਦਦ ਕਰਨ ਦੇ ਦੋਸ਼ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਲ ਹੀ, ਚੀਨ ਦੇ ਰਾਸ਼ਟਰੀ ਪੁਲਸ ਬਲ ਦੇ ਤਿੰਨ ਦਰਜਨ ਤੋਂ ਵੱਧ ਅਧਿਕਾਰੀਆਂ ’ਤੇ ਅਮਰੀਕਾ ਵਿਚ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਨਿਆਂ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਮਈ ’ਚ ਮਿਲ ਸਕਦੇ ਨੇ ਸਥਾਈ ਨਿਯੁਕਤੀ ਦੇ ਆਰਡਰ
ਇਹ ਮਾਮਲਾ ਚੀਨੀ ਜਨਤਕ ਸੁਰੱਖਿਆ ਮੰਤਰਾਲੇ ਦੀ ਇਕ ਸਥਾਨਕ ਸ਼ਾਖਾ ਨਾਲ ਸਬੰਧਤ ਹੈ, ਜੋ ਐੱਫ.ਬੀ.ਆਈ. ਦੀ ਜਾਂਚ ਦੇ ਦਰਮਿਆਨ ਮੈਨਹਟਨ ਦੇ ਚਾਈਨਾਟਾਊਨ ਵਿਚ ਇਕ ਦਫ਼ਤਰ ਦੀ ਇਮਾਰਤ ਦੇ ਅੰਦਰ ਕੰਮ ਕਰਦੀ ਸੀ। ਨਿਆਂ ਵਿਭਾਗ ਦੇ ਅਨੁਸਾਰ ਚੌਕੀ ਸਥਾਪਿਤ ਕਰਨ ਦੇ ਦੋਸ਼ ’ਚ ਦੋ ਵਿਅਕਤੀ ਇਕ ਚੀਨੀ ਸਰਕਾਰੀ ਅਧਿਕਾਰੀ ਦੇ ਨਿਰਦੇਸ਼ ਅਤੇ ਨਿਯੰਤਰਣ ਹੇਠ ਕੰਮ ਕਰ ਰਹੇ ਸਨ ਅਤੇ ਜਾਂਚ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਉਸ ਅਧਿਕਾਰੀ ਨਾਲ ਸੰਪਰਕ ਬੰਦ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਅਹਿਮ ਖ਼ਬਰ ; ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸ਼ੁਰੂ ਕੀਤਾ ਵਿਸ਼ੇਸ਼ ਪ੍ਰੋਗਰਾਮ
ਇਟਲੀ : ਲਾਸੀਓ ਸੂਬੇ ਦੇ ਪ੍ਰਸਿੱਧ ਸ਼ਹਿਰ ਲਵੀਨੀਓ ’ਚ ਨਗਰ ਕੀਰਤਨ ਦੌਰਾਨ ਗੂੰਜੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ
NEXT STORY