ਵਾਰਾਨਸੀ— ਪੀ. ਐੱਮ. ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਚੌਕਸ ਸੁਰੱਖਿਆ ਬਲਾਂ ਨੇ ਵਾਰਾਨਸੀ ਦੀ ਜਨ ਸਭਾ ਵਿਚ ਪਹੁੰਚੀਆਂ ਮੁਸਲਿਮ ਔਰਤਾਂ ਦੇ ਬੁਰਕੇ ਤਕ ਉਤਰਵਾ ਲਏ। ਨਾਲ ਹੀ ਕਾਲੇ ਰੰਗ ਦੀ ਪੈਂਟ ਪਹਿਨੀ ਮਰਦਾਂ ਨੂੰ ਪਸੀਨਾ ਪੂੰਝਣ ਲਈ ਨਾਲ ਲਿਆਂਦੇ ਗਏ ਪਰਨੇ ਨੂੰ ਪੈਂਟ ਉਪਰ ਲਪੇਟਣਾ ਪਿਆ।
ਆਪਣੇ ਸੰਸਦੀ ਖੇਤਰ ਵਾਰਾਨਸੀ ਵਿਚ ਸ਼ਨੀਵਾਰ ਨੂੰ ਪਹੁੰਚੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਸੁਰੱਖਿਆ ਦੇ ਬੇਹੱਦ ਸਖਤ ਇੰਤਜ਼ਾਮ ਰਹੇ। ਰਾਜਾ ਤਲਾਬ ਦੇ ਕਚਨਾਰ ਪਿੰਡ ਵਿਚ ਪ੍ਰਧਾਨ ਮੰਤਰੀ ਦੀ ਸਭਾ ਵਿਚ ਵਿਰੋਧ ਨੂੰ ਲੈ ਕੇ ਸੁਰੱਖਿਆ ਮੁਲਾਜ਼ਮ ਇੰਨੇ ਸ਼ੱਕੀ ਸਨ ਕਿ ਦਾਖਲਾ ਦਰਵਾਜ਼ਿਆਂ 'ਤੇ ਹੀ ਕਾਲੇ ਕੱਪੜੇ ਪਹਿਨੇ ਮਰਦ ਤੇ ਔਰਤਾਂ ਨੂੰ ਰੋਕ ਦਿੱਤਾ ਗਿਆ।
ਮੁਸਲਿਮ ਔਰਤਾਂ ਨੂੰ ਬੁਰਕੇ ਉਤਾਰਨ 'ਤੇ ਹੀ ਸਭਾ ਸਥਲ ਤਕ ਜਾਣ ਦਿੱਤਾ ਗਿਆ। ਅਜਿਹਾ ਨਾ ਕਰਨ ਵਾਲੀਆਂ ਔਰਤਾਂ ਨੂੰ ਨਿਰਾਸ਼ ਵਾਪਸ ਪਰਤਣਾ ਪਿਆ। ਮਰਦਾਂ ਨੂੰ ਕਾਲੀ ਸ਼ਰਟ ਉਤਾਰਨੀ ਪਈ ਤਾਂ ਕਾਲੀ ਪੈਂਟ 'ਤੇ ਪਰਨਾ ਲਪੇਟਣ ਤੋਂ ਬਾਅਦ ਹੀ ਜਾਣ ਦੀ ਇਜਾਜ਼ਤ ਮਿਲੀ। ਕਾਲੇ ਬੈਗ 'ਤੇ ਵੀ ਪਾਬੰਦੀ ਸੀ।
ਅਮਰੀਕਾ ਨਾਲ ਰਿਸ਼ਤਿਆਂ 'ਚ ਆਈ ਖਟਾਸ ਤੋਂ ਬਾਅਦ ਚੀਨ ਹੁਣ ਬ੍ਰਿਕਸ ਦੇਸ਼ਾਂ ਨਾਲ ਦੋਸਤੀ ਵਧਾਉਣ ਨੂੰ ਤਿਆਰ
NEXT STORY