ਲੰਡਨ— ਆਡਰੇ ਗਾਰਡਨ (52) ਸਾਲਾਂ ਤੋਂ ਰੋਜ਼ਾਨਾ ਕਰੀਬ 3,000 ਕੈਲੋਰੀ ਖਾਂਦੀ ਚੱਲੀ ਆ ਰਹੀ ਸੀ। ਉਸ ਦਾ ਭਾਰ 146 ਕਿਲੋ ਤੱਕ ਪਹੁੰਚ ਗਿਆ ਸੀ। ਗੌਰਤਲਬ ਹੈ ਕਿ ਐੱਨ. ਐੱਚ. ਐੱਸ. ਦੁਆਰਾ ਔਰਤਾਂ ਲਈ 2,000 ਕੈਲੋਰੀ ਪ੍ਰਤੀ ਦਿਨ ਲੈਣ ਦੀ ਗੱਲ ਕਹੀ ਗਈ ਹੈ।
ਹੁੰਡੀ ਸਿਟੀ ਕਾਉਂਸਿਲ ਦੀ ਸਾਬਕਾ ਕਰਮਚਾਰੀ ਆਡਰੇ ਦੇ ਮਾਮਲੇ ਵਿਚ ਹੱਦ ਤਾਂ ਉਦੋਂ ਹੋ ਗਈ ਜਦੋਂ ਉਹ ਹਵਾਈ ਜਹਾਜ਼ ਦੀ ਸੀਟ ਬੈਲਟ ਨਹੀਂ ਬੰਨ ਸਕੀ। ਉਸੇ ਵੇਲੇ ਉਸ ਨੇ ਫੈਸਲਾ ਕਰ ਲਿਆ ਕਿ ਹੁਣ ਉਹ ਆਪਣਾ ਭਾਰ ਘੱਟ ਕਰਨ ਦੀ ਕੋਸ਼ਿਸ ਕਰੇਗੀ।
ਇਸ ਮਗਰੋਂ ਉਸ ਨੇ ਕੋਸ਼ਿਸ਼ ਵਿਚ ਸਫਲਤਾ ਪ੍ਰਾਪਤ ਕਰਦੇ ਹੋਏ ਕਰੀਬ 76 ਕਿਲੋ ਭਾਰ ਘੱਟ ਕਰ ਲਿਆ ਹੈ। ਨਤੀਜਾ ਇਹ ਹੋਇਆ ਕਿ ਕਾਫੀ ਲੰਬੇ ਸਮੇਂ ਮਗਰੋਂ ਜਦੋਂ ਉਸ ਦੇ ਪਤੀ ਨੂੰ ਉਸ ਨੂੰ ਸੁਪਰ ਮਾਰਕੀਟ ਵਿਚ ਦੇਖਿਆ ਤਾਂ ਉਸ ਨੂੰ ਪਛਾਣ ਨਹੀਂ ਪਾਏ।
ਪ੍ਰੇਮੀ ਨੇ ਦਿੱਤਾ ਧੋਖਾ ਤਾਂ ਪ੍ਰੇਮਿਕਾ ਨੇ ਇੰਝ ਲਿਆ ਬਦਲਾ (ਦੇਖੋ ਤਸਵੀਰਾਂ)
NEXT STORY