ਨਿਊਯਾਰਕ (ਏਜੰਸੀ)- ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ (ਡੀ.ਐੱਨ.ਆਈ.) ਦੇ ਅਹੁਦੇ ਲਈ ਸੈਨੇਟ ਦੀ ਇੱਕ ਪ੍ਰਮੁੱਖ ਕਮੇਟੀ ਨੇ ਹਿੰਦੂ-ਅਮਰੀਕੀ ਤੁਲਸੀ ਗਬਾਰਡ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਉਨ੍ਹਾਂ ਨੇ ਨਾਮ ਦੀ ਪੁਸ਼ਟੀ ਲਈ ਸੈਨੇਟ ਵਿੱਚ ਵਿਆਪਕ ਵੋਟਿੰਗ ਦਾ ਰਾਹ ਪੱਧਰਾ ਹੋ ਗਿਆ ਹੈ। ਰਿਪਬਲਿਕਨ ਦੀ ਅਗਵਾਈ ਵਾਲੀ ਖੂਫੀਆ ਮਾਮਲਿਆਂ ਦੀ ਸੈਨੇਟ ਦੀ ਸਿਲੈਕਟ ਕਮੇਟੀ ਪਾਰਟੀ ਲਾਈਨ ਮੁਤਾਬਕ ਵੋਟਿੰਗ ਵਿਚ 8 ਦੇ ਮੁਕਾਬਲੇ 9 ਵੋਟਾਂ ਨਾਲ ਗਬਾਰਡ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦੇ ਦਿੱਤੀ।
'ਵਾਸ਼ਿੰਗਟਨ ਪੋਸਟ' ਦੀ ਰਿਪੋਰਟ ਅਨੁਸਾਰ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਪੂਰੀ ਸੈਨੇਟ ਵੱਲੋਂ ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਦੇਣ ਲਈ ਵੋਟ ਪਾਉਣ ਦੀ ਸੰਭਾਵਨਾ ਹੈ। ਹਵਾਈ ਤੋਂ ਕਾਂਗਰਸ ਦੀ ਸਾਬਕਾ ਮੈਂਬਰ ਅਤੇ ਡੈਮੋਕ੍ਰੇਟਿਕ ਨੇਤਾ ਗਬਾਰਡ (43) ਨੂੰ ਜਾਸੂਸੀ ਏਜੰਸੀਆਂ ਦੀ ਨਿਗਰਾਨੀ ਕਰਨ ਦੀ ਆਪਣੀ ਯੋਗਤਾ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਪਾਕਿ ਫੌਜ ਮੁਖੀ ਦੇ ਨਾਮ ਇਮਰਾਨ ਖਾਨ ਦਾ ਕੋਈ ਪੱਤਰ ਨਹੀਂ ਮਿਲਿਆ: ਸੁਰੱਖਿਆ ਫੋਰਸ
NEXT STORY