ਕਾਬੁਲ: ਅਫ਼ਗਾਨਿਸਤਾਨ ਦੇ ਲੋਕ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹੀ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਲੋਕ ਭੋਜਨ ਖ਼ਰੀਦਣ ਲਈ ਆਪਣੇ ਘਰ ਦਾ ਫਰਨੀਚਰ ਵੇਚ ਰਹੇ ਹਨ। ਪ੍ਰਮੁੱਖ ਸ਼ਹਿਰਾਂ ਵਿਚ ਸਰਕਾਰੀ ਹਸਪਤਾਲਾਂ ਕੋਲ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਸਾਮਾਨ ਖ਼ਰੀਦਣ ਜਾਂ ਡਾਕਟਰਾਂ, ਨਰਸਾਂ ਨੂੰ ਤਨਖ਼ਾਹ ਦੇਣ ਲਈ ਪੈਸਾ ਨਹੀਂ ਹੈ, ਜਿਸ ਦੇ ਚੱਲਦੇ ਕੁੱਝ ਡਾਕਟਰ, ਨਰਸ ਨੌਕਰੀ ਛੱਡ ਚੁੱਕੇ ਹਨ।
ਹਾਲਾਤ ਇਹ ਹਨ ਕਿ ਖਾਣ-ਪੀਣ ਦੀਆਂ ਵਸਤੂਆਂ ਅਤੇ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਜਿਸ ਕਾਰਨ ਭੁੱਖਮਰੀ ਦਾ ਭਿਆਨਕ ਸੰਕਟ ਵੀ ਉਭਰ ਕੇ ਸਾਹਮਣੇ ਆਇਆ ਹੈ। ਇਸ ਮਹੀਨੇ ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਵਿਚ ਸਾਲ ਦੇ ਆਖ਼ੀਰ ਤੱਕ 32 ਲੱਖ ਬੱਚਿਆਂ ਦੇ ਕੁਪੋਸ਼ਣ ਦਾ ਸ਼ਿਕਾਰ ਹੋਣ ਦਾ ਖਦਸ਼ਾ ਹੈ। ਠੰਡ ਵਧਣ ’ਤੇ ਇਨ੍ਹਾਂ ਵਿਚੋਂ 10 ਲੱਖ ਬੱਚਿਆਂ ਦੀ ਮੌਤ ਦਾ ਖਦਸ਼ਾ ਹੈ। ਸੰਯੁਕਤ ਰਾਸ਼ਟਰ ਦੇ ਇਕ ਵਿਸ਼ਲੇਸ਼ਕ ਮੁਤਾਬਕ ਅਗਲੇ ਸਾਲ ਦੇ ਮੱਧ ਤੱਕ 97 ਫ਼ੀਸਦੀ ਅਫ਼ਗਾਨ ਆਬਾਦੀ ਗ਼ਰੀਬੀ ਲਾਈਨ ਤੋਂ ਹੇਠਾਂ ਪਹੁੰਚ ਜਾਏਗੀ।
ਅਫਗਾਨ ਦੇ ਕਾਰਜਕਾਰੀ ਪੀ. ਐੱਮ. ਬੋਲੇ, ਅਸੀਂ ਸਾਰੇ ਦੇਸ਼ਾਂ ਦੇ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ
NEXT STORY