ਹਿਊਸਟਨ (ਭਾਸ਼ਾ): ਕੋਵਿਡ-19 ਦੀ ਹਾਲ ਹੀ ਵਿਚ ਜਾਰੀ ਦੂਜੀ ਲਹਿਰ ਕਾਰਨ ਮੈਡੀਕਲ ਆਕਸੀਜਨ ਅਤੇ ਹੋਰ ਲੋੜੀਂਦੀ ਸਮੱਗਰੀ ਦੀ ਕਮੀ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ ਭਾਰਤੀ-ਅਮਰੀਕੀ ਭਰੂਪਰ ਕੋਸ਼ਿਸ਼ਾਂ ਕਰਨ ਵਿਚ ਜੁਟੇ ਹੋਏ ਹਨ। ਭਾਰਤੀ-ਅਮਰੀਕੀ ਗੈਰ ਲਾਭਕਾਰੀ ਸੰਗਠਨ 'ਸੇਵਾ ਇੰਟਰਨੈਸ਼ਨਲ ਯੂ.ਐੱਸ.ਏ.' ਨੇ 50 ਲੱਖ ਡਾਲਰ ਚੰਦਾ ਜੁਟਾਉਣ ਦਾ ਟੀਚਾ ਰੱਖਿਆ ਹੈ, ਜਿਸ ਵਿਚ ਦੋ ਦਿਨ ਦੇ ਅੰਦਰ 15 ਲੱਖ ਡਾਲਰ ਪਹਿਲਾਂ ਹੀ ਇਕੱਠੇ ਕਰ ਲਏ ਗਏ ਹਨ। ਇਹ ਰਾਸ਼ੀ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਦੀ ਪ੍ਰਤੀਕਿਰਿਆ ਵਜੋਂ ਜੁਟਾਈ ਜਾ ਰਹੀ ਹੈ।
ਸੰਗਠਨ ਨੇ ਕਿਹਾ ਕਿ ਉਹ ਭਾਰਤ ਨੂੰ ਤੁਰੰਤ 400 ਆਕਸੀਜਨ ਸਿਲੰਡਰ ਦੇ ਨਾਲ ਹੀ ਹੋਰ ਐਮਰਜੈਂਸੀ ਮੈਡੀਕਲ ਉਪਕਰਨ ਅਤੇ ਸਪਲਾਈ ਦੀ ਸ਼ੁਰੂਆਤੀ ਖੇਪ ਭੇਜ ਰਿਹਾ ਹੈ। ਸੇਵਾ ਇੰਟਰਨੈਸ਼ਨ, ਭਾਰਤ ਵਿਚ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਕਾਰਨ ਪੈਦਾ ਹੋਏ ਆਕਸੀਜਨ ਦੇ ਸੰਕਟ ਨੂੰ ਘੱਟ ਕਰਨ ਲਈ ਦੁਨੀਆ ਭਰ ਦੇ ਕਈ ਸਪਲਾਈ ਕਰਤਾਵਾਂ ਤੋਂ ਖਰੀਦ 'ਤੇ ਕੰਮ ਕਰ ਰਿਹਾ ਹੈ। ਸੰਗਠਨ ਨੇ ਕਿਹਾ ਕਿ ਉਸ ਨੇ ਭਾਰਤੀ ਹਸਪਤਾਲਾਂ ਵਿਚ ਆਕਸੀਜਨ ਪਹੁੰਚਾਉਣ ਲਈ 'ਹੈਲਪ ਇੰਡੀਆ ਡਿਫੀਟ ਕੋਵਿਡ-19' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਨੇ ਦੱਸਿਆ ਕਿ ਸੇਵਾ ਦੇਸ਼ ਦੇ ਕਰੀਬ 10,000 ਪਰਿਵਾਰਾਂ ਨੂੰ ਅਤੇ 1000 ਯਤੀਮਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਭੋਜਨ ਅਤੇ ਦਵਾਈਆਂ ਮੁਹੱਈਆ ਕਰਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ : ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਭਾਰਤ ਨੂੰ ਹਰ ਸੰਭਵ ਮਦਦ ਦੇਣ ਦੀ ਕੀਤੀ ਪੇਸ਼ਕਸ਼
ਹਿਊਸਟਨ ਵਿਚ ਸੇਵਾ ਦਾ ਪ੍ਰਦਾਤਾ ਗੀਤੇਸ਼ ਨੇ ਪੀ.ਟੀ.ਆਈ-ਭਾਸ਼ਾ ਨੂੰ ਕਿਹਾ,''ਸੇਵਾ ਇੰਟਰਨੈਸ਼ਨਲ ਅਮਰੀਕਾ ਵਿਚ ਭਾਰਤੀ-ਅਮਰੀਕੀਆਂ ਵੱਲੋਂ ਦਿੱਤੇ ਜਾ ਰਹੇ ਸਮਰਥਨ ਅਤੇ ਚੰਦੇ ਨੂੰ ਨਿਮਰਤਾ ਸਹਿਤ ਸਵੀਕਾਰ ਕਰਦਾ ਹੈ। ਸੇਵਾ ਨੇ 15 ਲੱਖ ਡਾਲਰ ਤੋਂ ਵੱਧ ਚੰਦਾ ਇਕੱਠਾ ਕਰ ਲਿਆ ਹੈ ਜੋ ਦਿਖਾਉਂਦਾ ਹੈ ਕਿ ਭਾਰਤੀ-ਅਮਰੀਕੀ ਭਾਰਤ ਵਿਚ ਆਪਣੇ ਭੈਣ-ਭਰਾਵਾਂ ਦੇ ਦਰਦ ਨੂੰ ਮਹਿਸੂਸ ਕਰ ਰਹੇ ਹਨ ਅਤੇ ਉਹ ਕੋਵਿਡ-19 ਗਲੋਬਲ ਮਹਾਮਾਰੀ ਦੇ ਕਾਰਨ ਪੈਦਾ ਹੋਈ ਇਸ ਆਫਤ ਦੌਰਾਨ ਉਹਨਾਂ ਦੀ ਕੁਸ਼ਲਤਾ ਲਈ ਚਿੰਤਤ ਹਨ।''
ਨੋਟ- ਕੋਵਿਡ ਸੰਕਟ ਦੌਰਾਨ 'ਸੇਵਾ ਇੰਟਰਨੈਸ਼ਨਲ' ਭੇਜੇਗਾ 400 ਆਕਸੀਜਨ ਸਿਲੰਡਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਰੋਨਾ ਆਫ਼ਤ ਦਰਮਿਆਨ ਅਮਰੀਕਾ ਤੋਂ ਭਾਰਤ ਰਵਾਨਾ ਹੋਏ ਆਕਸੀਜਨ ਕੰਸਨਟ੍ਰੇਟਰ, ਅੱਜ ਪੁੱਜਣਗੇ ਦਿੱਲੀ
NEXT STORY