ਵਾਸ਼ਿੰਗਟਨ/ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਕਾਰਨ ਲਗਾਤਾਰ ਵਿਗੜਦੇ ਹਾਲਾਤਾਂ ਦਰਮਿਆਨ ਅਮਰੀਕਾ ਤੋਂ 318 ਆਕਸੀਜਨ ਕੰਸਨਟ੍ਰੇਟਰ ਏਅਰ ਇੰਡੀਆ ਦੇ ਜਹਾਜ਼ ਵਿਚ ਭਾਰਤ ਲਈ ਰਵਾਨਾ ਕਰ ਦਿੱਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਦਿੱਤੀ। ਇਨ੍ਹਾਂ ਕੰਸਨਟ੍ਰੇਟਰ ਨੂੰ ਯੂ.ਐਸ. ਦੇ ਜੇ.ਐਫ.ਕੇ. ਹਵਾਈਅੱਡੇ ਤੋਂ ਲੋਡ ਕੀਤਾ ਗਿਆ ਹੈ, ਜੋ ਕਿ ਸੋਮਵਾਰ ਦੁਪਹਿਰ ਅੱਜ ਯਾਨੀ ਅੱਜ ਦਿੱਲੀ ਪਹੁੰਚ ਜਾਣਗੇੇ।
ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ ਨੇ ਭਾਰਤ 'ਚ ਕੋਰੋਨਾ ਹਾਲਾਤ ’ਤੇ ਜਤਾਈ ਚਿੰਤਾ, ਗਲੋਬਲ ਭਾਈਚਾਰੇ ਨੂੰ ਕੀਤੀ ਇਹ ਅਪੀਲ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵਿਟਰ ’ਤੇ ਲਿਖਿਆ, ‘ਹਰ ਵਿਅਕਤੀ ਦੇ ਕੀਮਤੀ ਜੀਵਨ ਨੂੰ ਬਚਾਉਣ ਅਤੇ ਕੋਰੋਨਾ ਮਹਾਮਾਰੀ ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਹੋਰ ਮਜਬੂਤ ਬਣਾਉਣ ਲਈ ਸ਼ਹਿਰੀ ਹਵਾਬਾਜ਼ੀ ਖੇਤਰ ਵੱਲੋਂ ਕੀਤੀ ਗਈ ਇਕ ਕੋਸ਼ਿਸ਼ ਹੈ।’
ਇਹ ਵੀ ਪੜ੍ਹੋ : ਪਾਕਿ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਕਿਹਾ- ਵੈਂਟੀਲੇਟਰ ਸਮੇਤ ਹੋਰ ਸਮਾਨ ਭੇਜਣ ਨੂੰ ਹਾਂ ਤਿਆਰ
ਦੱਸ ਦੇਈਏ ਕਿ ਕੰਸਨਟ੍ਰੇਟਰ ਇਕ ਅਜਿਹਾ ਉਪਕਰਣ ਹੈ ਜੋ ਹਵਾ ਨਾਲ ਆਕਸੀਜਨ ਬਣਾਉਂਦਾ ਹੈ। ਭਾਰਤ ਵਿਚ ਅੱਜ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਆਕਸੀਜਨ ਕੰਸਨਟ੍ਰੇਟਰ ਹੋਮ ਆਈਸੋਲੇਸ਼ਨ ਵਾਲੇ ਮਰੀਜਾਂ ਲਈ ਇਕ ਵੱਡਾ ਬਦਲ ਹੈ। ਦੇਸ਼ ਵਿਚ ਮੁੱਖ ਦੋ ਵੱਡੀਆਂ ਕੰਪਨੀਆਂ ਬੀ.ਪੀ.ਐਲ. ਅਤੇ ਫਿਲੀਪ ਇਸ ਨੂੰ ਤਿਆਰ ਕਰ ਰਹੀਆਂ ਹਨ। ਇਹ ਆਕਸੀਜਨ ਕੰੰਸਨਟ੍ਰੇਟਰ, ਆਕਸੀਜਨ ਸਿਲੰਡਰ ਤੋਂ ਕਾਫ਼ੀ ਵੱਖ ਹੁੰਦਾ ਹੈ।
ਇਹ ਵੀ ਪੜ੍ਹੋ : 15 ਮਈ ਤੱਕ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਹੋਣਗੀਆਂ 5600 ਮੌਤਾਂ, ਅਮਰੀਕੀ ਸਟੱਡੀ ’ਚ ਦਾਅਵਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੇਜਰੀਵਾਲ ਦਾ ਐਲਾਨ, ਦਿੱਲੀ 'ਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫ਼ਤ ਲੱਗੇਗਾ ਕੋਰੋਨਾ ਟੀਕਾ
NEXT STORY