ਮਨੀਲਾ : ਮਨੀਲਾ ਦੇ ਦੱਖਣ 'ਚ ਸਥਿਤ ਕਿਊਜ਼ਨ ਸੂਬੇ 'ਚ ਐਤਵਾਰ ਨੂੰ ਇਕ ਯਾਤਰੀ ਵੈਨ ਅਤੇ ਡਿਲੀਵਰੀ ਟਰੱਕ ਵਿਚਾਲੇ ਹੋਈ ਟੱਕਰ 'ਚ ਦੋ ਸਾਲਾ ਬੱਚੀ ਸਮੇਤ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 8 ਜ਼ਖਮੀ ਹੋ ਗਏ। ਇਸ ਬਾਰੇ ਸਥਾਨਕ ਪੁਲਸ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਪੁਲਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਵੈਨ ਉੱਤਰ ਵੱਲ ਮਨੀਲਾ ਵੱਲ ਜਾ ਰਹੀ ਸੀ ਜਦੋਂ ਐਤਵਾਰ ਸਵੇਰੇ ਸਾਰਿਆ ਕਸਬੇ ਦੇ ਹਾਈਵੇਅ 'ਤੇ ਇਹ ਹਾਦਸਾ ਵਾਪਰਿਆ। ਵੈਨ ਡਰਾਈਵਰ ਕਥਿਤ ਤੌਰ 'ਤੇ ਵੈਨ ਚਲਾਉਂਦੇ ਹੋਏ ਹੀ ਸੌਂ ਗਿਆ ਤੇ ਸੜਕੀ ਦੀ ਦੂਜੀ ਲੇਨ ਵਿਚ ਜਾ ਕੇ ਟਰੱਕ ਨਾਲ ਟਕਰਾ ਗਿਆ। ਮਰਨ ਵਾਲਿਆਂ ਵਿਚ ਵੈਨ ਡਰਾਈਵਰ ਵੀ ਸ਼ਾਮਲ ਹੈ, ਜਦਕਿ ਟਰੱਕ ਡਰਾਈਵਰ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਇਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਦੁਨੀਆ ਦਾ ਸਭ ਤੋਂ ਵੱਡਾ 'ਚਾਕਲੇਟ ਮਿਊਜ਼ੀਅਮ', 30 ਫੁੱਟ ਉੱਚਾ ਫੁਹਾਰਾ ਮੁੱਖ ਆਕਰਸ਼ਣ
NEXT STORY