ਮੈਕਸੀਕੋ ਸਿਟੀ,ਵਾਰਤਾ— ਦੱਖਣੀ ਮੈਕਸੀਕੋ 'ਚ ਬੀਤੇ ਦਿਨ 5.4 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਅਮਰੀਕਾ ਦੇ ਭੂਮੀ ਸਰਵੇਖਣ ਅਨੁਸਾਰ ਭੂਚਾਲ ਦਾ ਕੇਂਦਰ ਮੈਕਸੀਕੋ ਦੇ ਦੱਖੀ-ਪੱਛਮੀ 'ਚ ਓਕਸਾਕਾ ਰਾਜ ਦੇ ਤੱਟ ਉੱਤੇ 59.5 ਕਿਲੋਮੀਟਰ ਦੀ ਡੂੰਘਾਈ ਉੱਤੇ ਸੀ। ਮੈਕਸੀਕੋ ਸਿਟੀ ਦੇ ਸੰਕਟਕਾਲੀਨ ਸੇਵਾ ਪ੍ਰਮੁੱਖ ਫਾਸਟੋ ਲੂਗੋ ਨੇ ਸਥਾਨਕ ਟੈਲੀਵਿਜਨ ਉੱਤੇ ਕਿਹਾ ਕਿ ਰਾਜਧਾਨੀ 'ਚ ਬੀਤੇ ਦਿਨ ਭੂਚਾਲ ਹਲਕਾ ਜਿਹਾ ਮਹਿਸੂਸ ਕੀਤਾ ਗਿਆ ਸੀ ਪਰ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਮੈਕਸੀਕੋ 'ਚ ਪਿੱਛਲੇ ਮਹੀਨੇ ਆਏ ਵਿਨਾਸ਼ਕਾਰੀ ਭੂਚਾਲ ਕਾਰਨ 500 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਅਣਗਿਣਤ ਇਮਾਰਤਾਂ ਤਬਾਅ ਹੋ ਗਈਆਂ ਸਨ।
ਪੰਜਾਬੀ ਦੁਕਾਨਦਾਰ ਦੇ ਕਤਲ ਮਾਮਲੇ 'ਚ ਦੋ ਨਾਬਾਲਿਗ ਗ੍ਰਿਫਤਾਰ
NEXT STORY