ਸਿਡਨੀ (ਯੂ. ਐੱਨ. ਆਈ.) : ਪੱਛਮੀ ਆਸਟ੍ਰੇਲੀਆ (WA) ਦੇ ਉੱਤਰ-ਪੱਛਮੀ ਤੱਟ ਨਾਲ ਟਕਰਾਉਣ ਵਾਲੇ ਗਰਮ ਖੰਡੀ ਚੱਕਰਵਾਤੀ ਤੂਫਾਨ 'ਸ਼ੌਨ' ਨੂੰ ਸ਼੍ਰੇਣੀ-3 ਦਾ ਤੂਫਾਨ ਬਣਾ ਦਿੱਤਾ ਗਿਆ ਹੈ। ਆਸਟ੍ਰੇਲੀਆ ਦੇ ਮੌਸਮ ਵਿਗਿਆਨ ਬਿਊਰੋ (ਬੀਓਐੱਮ) ਨੇ ਸੋਮਵਾਰ ਸਵੇਰੇ ਟ੍ਰੋਪਿਕਲ ਤੂਫ਼ਾਨ 'ਸ਼ੌਨ' ਨੂੰ ਸ਼੍ਰੇਣੀ 2 ਤੋਂ ਸ਼੍ਰੇਣੀ 3 ਵਿਚ ਅਪਗ੍ਰੇਡ ਕੀਤਾ ਅਤੇ ਹਵਾ ਦੀ ਰਫ਼ਤਾਰ 185 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਚਿਤਾਵਨੀ ਦਿੱਤੀ ਹੈ।
ਮੌਸਮ ਵਿਭਾਗ ਨੇ ਪੱਛਮੀ ਆਸਟ੍ਰੇਲੀਆ ਦੇ ਉੱਤਰ-ਪੱਛਮੀ ਪਿਲਬਾਰਾ ਤੱਟ ਦੇ ਵਸਨੀਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਕਿਉਂਕਿ ਹਰੀਕੇਨ ਸ਼ੌਨ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੱਛਮੀ ਆਸਟ੍ਰੇਲੀਆ ਦੇ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (ਡੀਐੱਫਈਐੱਸ) ਦੇ ਵਿਭਾਗ ਦੁਆਰਾ ਜਾਰੀ ਇਕ ਐਮਰਜੈਂਸੀ ਚਿਤਾਵਨੀ ਵਿਚ ਕਿਹਾ ਗਿਆ ਹੈ, "ਤੁਸੀਂ ਖ਼ਤਰੇ ਵਿਚ ਹੋ ਅਤੇ ਤੁਹਾਨੂੰ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।" ਇਸ ਦੌਰਾਨ ਨਿਵਾਸੀਆਂ ਨੂੰ ਇਮਾਰਤਾਂ ਦੇ ਸਭ ਤੋਂ ਮਜ਼ਬੂਤ ਅਤੇ ਸੁਰੱਖਿਅਤ ਹਿੱਸਿਆਂ ਵਿਚ ਰਹਿਣ ਅਤੇ ਖਿੜਕੀਆਂ ਅਤੇ ਦਰਵਾਜ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸੂਡਾਨ 'ਚ ਨੀਮ ਫ਼ੌਜੀ ਬਲ ਨੇ ਪਿੰਡ 'ਤੇ ਕੀਤਾ ਅਚਾਨਕ ਹਮਲਾ, 18 ਲੋਕਾਂ ਦੀ ਮੌਤ
ਮੌਸਮ ਵਿਗਿਆਨ ਬਿਊਰੋ ਨੇ ਅੱਜ ਕਿਹਾ ਕਿ ਤੂਫ਼ਾਨ ਦੇ ਪ੍ਰਭਾਵ ਕਾਰਨ ਸਮੁੰਦਰ ਵਿਚ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ ਅਤੇ ਤੱਟਵਰਤੀ ਖੇਤਰਾਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ 'ਜਿਨ੍ਹਾਂ ਇਲਾਕਿਆਂ 'ਚ ਹੜ੍ਹਾਂ ਦਾ ਖਤਰਾ ਹੈ, ਉਨ੍ਹਾਂ ਨੂੰ ਆਪਣੀ ਜਾਨ-ਮਾਲ ਦੀ ਸੁਰੱਖਿਆ ਲਈ ਹਰ ਸੰਭਵ ਉਪਰਾਲੇ ਕਰਨ ਦੇ ਨਾਲ-ਨਾਲ ਆਪਣੇ ਗੁਆਂਢੀਆਂ ਦੀ ਮਦਦ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।' ਮੌਸਮ ਵਿਭਾਗ ਮੁਤਾਬਕ ਤੂਫਾਨ 'ਸ਼ਾਨ' ਦੀ ਦਿਸ਼ਾ ਦੱਖਣ-ਪੱਛਮ ਵੱਲ ਬਦਲਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਕਰ 2025 : 96 ਸਾਲਾਂ 'ਚ ਪਹਿਲੀ ਵਾਰ ਰੱਦ ਹੋ ਸਕਦਾ ਹੈ ਐਵਾਰਡ ਸਮਾਰੋਹ!
NEXT STORY