ਸਿਡਨੀ— ਆਸਟ੍ਰੇਲੀਆ ਦੇ ਗ੍ਰੇਟ ਬੈਰੀਅਰ ਰੀਫ ਦੇ ਕੋਲ ਵ੍ਹੀਟਸੰਡੇ 'ਤੇ ਮੰਗਲਵਾਰ ਨੂੰ ਇਕ ਸ਼ਾਰਕ ਨੇ ਹਮਲਾ ਕਰ ਅੰਗਰੇਜ਼ ਸੈਲਾਨੀਆਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਮੈਕੇ ਬੇਸ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਾਰਕ ਨੇ 28 ਸਾਲਾ ਵਿਅਕਤੀ ਦੇ ਸੱਜੇ ਪੈਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਥੇ ਹੀ 22 ਸਾਲਾ ਵਿਅਕਤੀ ਦਾ ਖੱਬਾ ਪੈਰ ਜ਼ਖਮੀ ਹੋਇਆ ਹੈ।

ਇਕ ਅਧਿਕਾਰੀ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਦੋਵਾਂ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਪਰ ਸਥਿਰ ਹੈ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਦੋਵੇਂ ਵਿਅਕਤੀ ਵ੍ਹੀਟਸੰਡੇ ਟਾਪੂ 'ਤੇ ਘੁੰਮਣ ਗਏ ਸਨ। ਜ਼ਿਕਰਯੋਗ ਹੈ ਕਿ ਜਨਵਰੀ 'ਚ ਸ਼ਾਰਕ ਨੇ ਇਕ ਮਹਿਲਾ ਤੇ ਬੱਚੀ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਪਿਛਲੇ ਸਾਲ ਸ਼ਾਰਕ ਦੇ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ 12 ਸਾਲਾ ਲੜਕੀ ਨੇ ਅਜਿਹੇ ਹੀ ਹਮਲੇ 'ਚ ਆਪਣਾ ਪੈਰ ਗੁਆ ਦਿੱਤਾ ਸੀ। ਸਿਡਨੀ ਦੇ ਟਾਰੋਂਗਾ ਚਿੜੀਆਘਰ ਤੋਂ ਮਿਲੇ ਅੰਕੜਿਆਂ ਮੁਤਾਬਕ 2018 'ਚ ਦੇਸ਼ 'ਚ ਸ਼ਾਰਕ ਦੇ ਹਮਲੇ ਦੇ 27 ਮਾਮਲੇ ਦਰਜ ਕੀਤੇ ਗਏ ਸਨ।
ਬ੍ਰਿਸਬੇਨ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਦੀਵਾਲੀ ਦਾ ਤਿਉੁਹਾਰ
NEXT STORY