ਟੋਕਿਓ— ਜਪਾਨ 'ਚ ਚੋਣਾਂ ਤੋਂ ਬਾਅਦ ਹੋਏ ਸਰਵੇਖਣ ਦੇ ਮੁਤਾਬਕ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦਾ ਸੱਤਾਧਾਰੀ ਗਠਬੰਧਨ ਐਤਵਾਰ ਨੂੰ ਹੋਈਆਂ ਚੋਣਾਂ 'ਚ ਜ਼ਬਰਦਸਤ ਜਿੱਤ ਵੱਲ ਵਧਦੇ ਦਿਖ ਰਹੇ ਹੈ।
ਇਕ ਚੋਣ ਸਰਵੇਖਣ ਨੇ ਸ਼ਿੰਜ਼ੋ ਆਬੇ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਵਾਲੇ ਗਠਬੰਧਨ ਨੂੰ 311 ਸੀਟਾਂ ਮਿਲਣ ਦੀ ਉਮੀਦ ਜਤਾਈ ਹੈ। ਜੇਕਰ ਅਜਿਹਾ ਹੋਇਆ ਤਾਂ ਸ਼ਿੰਜ਼ੋ ਆਬੇ ਦੀ ਪਾਰਟੀ ਦੋ-ਤਿਹਾਈ ਦਾ ਵਿਸ਼ਾਲ ਬਹੁਮਤ ਹਾਸਲ ਕਰ ਲਵੇਗੀ। ਹਾਲਾਂਕਿ ਕੁਝ ਹੋਰ ਸਰਵੇਖਣਾਂ 'ਚ ਲਿਬਰਲ ਪਾਰਟੀ ਨੂੰ ਦੋ-ਤਿਹਾਈ ਤੋਂ ਥੋੜਾ ਘੱਟ ਬਹੁਮਤ ਮਿਲਣ ਦੀ ਉਮੀਦ ਜਤਾਈ ਗਈ ਹੈ।
ਜਪਾਨ ਦੇ ਸੰਵਿਧਾਨ 'ਤੇ ਮੁੜ ਤੋਂ ਵਿਚਾਰ ਦੇ ਸ਼ਿੰਜ਼ੋ ਆਬੇ ਦੇ ਏਜੰਡੇ ਦੇ ਲਿਹਾਜ਼ ਨਾਲ ਲਿਬਰਲ ਪਾਰਟੀ ਨੂੰ ਇਸ ਤਰ੍ਹਾਂ ਦੇ ਬਹੁਮਤ ਦੀ ਲੋੜ ਹੈ। ਜਪਾਨ ਦੇ ਸੰਵਿਧਾਨ 'ਚ ਲਿਖਿਆ ਹੈ ਕਿ ਜਪਾਨ ਜੰਗ ਦਾ ਪੂਰੀ ਤਰ੍ਹਾਂ ਤਿਆਗ ਕਰੇਗਾ। ਜਪਾਨ ਨੇ ਇਹ ਸੰਵਿਧਾਨ 1947 'ਚ ਲਾਗੂ ਕੀਤਾ ਸੀ। ਜਪਾਨ ਅਜੇ ਤੱਕ ਇਸੇ ਵਿਵਸਥਾ ਦੇ ਤਹਿਤ ਚੱਲਦਾ ਰਿਹਾ ਹੈ। ਜਪਾਨੀ ਫੌਜ ਬਾਰੇ ਉਸ ਦਾ ਕਹਿਣਾ ਹੈ ਕਿ ਇਹ ਉਸ ਦੇ ਬਚਾਅ ਦੇ ਲਈ ਹੈ। ਪਰ ਸ਼ਿੰਜ਼ੋ ਆਬੇ ਲੰਬੇ ਸਮੇਂ ਤੋਂ ਆਪਣਾ ਇਰਾਦਾ ਸਾਫ ਕਰਦੇ ਰਹੇ ਹਨ ਕਿ ਉਹ ਇਸ 'ਚ ਬਦਲਾ ਚਾਹੁੰਦੇ ਹਨ। ਇਸ ਜਿੱਤ ਨਾਲ ਸ਼ਿੰਜ਼ੋ ਦੇ ਲਈ ਤੀਜੀ ਵਾਰ ਪਾਰਟੀ ਦਾ ਨੇਤਾ ਬਣਨ ਦੀ ਸੰਭਾਵਨਾ ਵਧ ਜਾਵੇਗੀ। ਪਾਰਟੀ ਅਗਲੇ ਸਤੰਬਰ 'ਚ ਇਸ 'ਤੇ ਫੈਸਲਾ ਲਵੇਗੀ।
ਇਸ ਦੇ ਨਾਲ ਹੀ ਸ਼ਿੰਜ਼ੋ ਆਬੇ ਜਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣ ਵਾਲੇ ਨੇਤਾ ਦੇ ਤੌਰ 'ਤੇ ਉਭਰ ਸਕਦੇ ਹਨ। ਉਹ ਸਾਲ 2012 'ਚ ਪ੍ਰਧਾਨ ਮੰਤਰੀ ਬਣੇ ਸਨ।
ਆਪਣੇ ਰਾਸ਼ਟਰਪਤੀ ਦੇ ਜ਼ੁਲਮਾਂ ਤੋਂ ਤੰਗ ਆ ਲੋਕਾਂ ਨੇ ਕੀਤਾ ਇਹ ਅਭਿਆਨ ਸ਼ੁਰੂ
NEXT STORY