ਇੰਟਰਨੈਸ਼ਨਲ ਡੈਸਕ (ਬਿਊਰੋ): ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦਾ ਸਰਕਾਰੀ ਅੰਤਿਮ ਸੰਸਕਾਰ 27 ਸਤੰਬਰ ਨੂੰ ਟੋਕੀਓ ਵਿੱਚ ਕੀਤਾ ਜਾਵੇਗਾ। ਦੇਸ਼ ਵਿਚ ਸਰਕਾਰੀ ਸਨਮਾਨ ਨੂੰ ਲੈ ਕੇ ਵਿਵਾਦ ਜਾਰੀ ਹੈ। ਜਨਤਾ ਨੇ ਸਰਕਾਰੀ ਸੋਗ ਮਨਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇੱਕ ਬਜ਼ੁਰਗ ਵਿਅਕਤੀ ਨੇ ਸਰਕਾਰੀ ਅੰਤਿਮ ਸੰਸਕਾਰ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਦੇ ਨੇੜੇ ਆਪਣੇ ਆਪ ਨੂੰ ਅੱਗ ਲਗਾ ਲਈ।ਮੌਕੇ 'ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਉਮਰ ਕਰੀਬ 70 ਸਾਲ ਹੈ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸਦਾ ਇਲਾਜ ਜਾਰੀ ਹੈ। ਪੁਲਸ ਨੇ ਦੱਸਿਆ ਕਿ ਵਿਅਕਤੀ ਕੋਲੋਂ ਇਕ ਨੋਟ ਮਿਲਿਆ। ਇਸ ਨੋਟ ਵਿੱਚ ਉਸ ਨੇ ਸਟੇਟ ਫਿਊਨਰਲ ਦੇ ਵਿਰੋਧ ਬਾਰੇ ਲਿਖਿਆ ਹੈ।
ਸਰਕਾਰੀ ਸਨਮਾਨ 'ਤੇ ਪਾਬੰਦੀ ਲਈ ਪਟੀਸ਼ਨ ਦਾਇਰ
ਅੰਤਮ ਸੰਸਕਾਰ ਦਾ ਸਮਰਥਨ ਕਰਨ ਲਈ ਸਤੰਬਰ ਵਿੱਚ ਕਰਵਾਏ ਗਏ ਯੋਮਿਉਰੀ ਸ਼ਿਮਬੂਨ ਸਰਵੇਖਣ ਵਿੱਚ 56% ਲੋਕਾਂ ਨੇ ਕਿਹਾ ਕਿ ਅੰਤਿਮ ਸੰਸਕਾਰ ਸਰਕਾਰੀ ਖਰਚੇ 'ਤੇ ਨਹੀਂ ਕੀਤਾ ਜਾਣਾ ਚਾਹੀਦਾ। ਅਸੀਂ ਇਸਦੇ ਖ਼ਿਲਾਫ਼ ਹਾਂ। ਆਬੇ ਦੇ ਅੰਤਿਮ ਸੰਸਕਾਰ 'ਤੇ ਲਗਭਗ 910 ਕਰੋੜ ਰੁਪਏ ਖਰਚ ਹੋਣ ਜਾ ਰਹੇ ਹਨ। ਟੋਕੀਓ ਅਦਾਲਤ ਵਿੱਚ ਵੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਸਰਕਾਰੀ ਸਨਮਾਨਾਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਇਸ ਨੂੰ ਜਨਤਾ ਦੇ ਪੈਸੇ ਦੀ ਬਰਬਾਦੀ ਦੱਸਿਆ ਗਿਆ ਹੈ।
ਪਹਿਲਾਂ ਸਿਰਫ 95 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਸੀ।
ਸਾਰੇ ਅੰਤਿਮ ਸੰਸਕਾਰ ਸਮਾਰੋਹ ਨਿੱਜੀ ਤੌਰ 'ਤੇ ਆਯੋਜਿਤ ਹੁੰਦੇ ਆਏ ਹਨ। ਇਹੀ ਕਾਰਨ ਹੈ ਕਿ ਆਬੇ ਦੇ ਮਾਮਲੇ 'ਚ ਵੀ ਵਿਰੋਧ ਹੋ ਰਿਹਾ ਹੈ। ਦਰਅਸਲ ਆਖਰੀ ਵਾਰ 1967 ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ਿਗੇਰੂ ਯੋਸ਼ੀਦਾ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸੀ। ਇੱਧਰ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ 8 ਸਤੰਬਰ ਨੂੰ ਇੱਕ ਸੰਸਦੀ ਬਹਿਸ ਵਿੱਚ ਚਾਰ ਕਾਰਨ ਗਿਣਾਉਂਦੇ ਹੋਏ ਕਿਹਾ ਕਿ ਸਰਕਾਰ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ ਵਿੱਚ ਲਗਭਗ 910 ਕਰੋੜ ਰੁਪਏ ਖਰਚ ਕਰੇਗੀ। ਆਮ ਤੌਰ 'ਤੇ ਜਾਪਾਨ ਵਿੱਚ ਸ਼ਾਹੀ ਪਰਿਵਾਰ ਅਤੇ ਪ੍ਰਧਾਨ ਮੰਤਰੀਆਂ ਦੇ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਜਾਂ ਸਰਕਾਰੀ ਖਰਚੇ 'ਤੇ ਨਹੀਂ ਕੀਤੇ ਜਾਂਦੇ ਹਨ। ਇਹ ਪਰੰਪਰਾ ਹੈ।
ਇਸ ਤੋਂ ਪਹਿਲਾਂ ਇਹ ਖਰਚ ਲਗਭਗ 95 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ, ਜਿਸ ਨੂੰ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲ. ਡੀ. ਐੱਫ.) ਨੇ ਝੱਲਣਾ ਸੀ। ਤੁਹਾਨੂੰ ਦੱਸ ਦੇਈਏ ਕਿ 2011 ਦੀ ਸੁਨਾਮੀ ਆਈ ਸੀ, ਇਸ ਤੋਂ ਬਾਅਦ ਵੀ ਆਬੇ ਨੇ ਦੇਸ਼ ਨੂੰ ਬਿਹਤਰ ਤਰੀਕੇ ਨਾਲ ਬਾਹਰ ਕੱਢਿਆ। ਉਨ੍ਹਾਂ ਦੇ ਬਿਹਤਰ ਸ਼ਾਸਨ ਅਤੇ ਪ੍ਰਸਿੱਧੀ ਦੇ ਕਾਰਨ, ਸਰਕਾਰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰਨਾ ਚਾਹੁੰਦੀ ਹੈ।
ਅੰਤਿਮ ਸੰਸਕਾਰ ਵਿੱਚ 190 ਦੇਸ਼ਾਂ ਦੇ 6,400 ਮਹਿਮਾਨ ਹੋਣਗੇ ਸ਼ਾਮਲ
ਸ਼ਿੰਜੋ ਆਬੇ ਦੀ 8 ਜੁਲਾਈ ਨੂੰ ਨਾਰਾ ਸ਼ਹਿਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਆਬੇ ਦਾ ਅੰਤਿਮ ਸੰਸਕਾਰ 15 ਜੁਲਾਈ ਨੂੰ ਪਰਿਵਾਰਕ ਤੌਰ 'ਤੇ ਹੋਇਆ ਸੀ। ਜਾਪਾਨ ਸਰਕਾਰ ਹੁਣ ਆਬੇ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦੇਵੇਗੀ। ਹੁਣ ਹੋਣ ਜਾ ਰਹੇ ਅੰਤਿਮ ਸੰਸਕਾਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਉਪ ਰਾਸ਼ਟਰਪਤੀ ਕਮਲਾ ਹੈਰਿਸ ਸਮੇਤ 190 ਦੇਸ਼ਾਂ ਦੇ 6,400 ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਪ੍ਰਤੀਕਾਤਮਕ ਵਿਦਾਇਗੀ ਦਾ ਕਾਰਨ ਇਹ ਹੈ ਕਿ ਰਾਜ ਦੇ ਮੁਖੀ ਨਿੱਜੀ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ। ਸ਼ਿੰਜੋ ਨੂੰ ਉਸ ਸਮੇਂ ਪਿੱਛਿਓਂ ਗੋਲੀ ਮਾਰੀ ਗਈ ਜਦੋਂ ਉਹ ਇੱਕ ਚੋਣ ਰੈਲੀ ਵਿੱਚ ਭਾਸ਼ਣ ਦੇ ਰਹੇ ਸਨ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਹਮਲਾਵਰ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਉਨ੍ਹਾਂ ਦੇ ਦੇਹਾਂਤ 'ਤੇ ਭਾਰਤ 'ਚ ਇਕ ਦਿਨ ਦਾ ਰਾਸ਼ਟਰੀ ਸੋਗ ਵੀ ਐਲਾਨਿਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਜਾਪਾਨ 'ਚ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ ਨੂੰ ਲੈ ਕੇ ਵਿਰੋਧ, ਬਜ਼ੁਰਗ ਨੇ ਖੁਦ ਨੂੰ ਲਗਾਈ ਅੱਗ
ਸ਼ਿੰਜ਼ੋ ਆਬੇ ਦਾ ਸਿਆਸੀ ਸਫਰ
-ਸ਼ਿੰਜ਼ੋ ਆਬੇ ਸਭ ਤੋਂ ਵੱਧ ਸਮਾਂ 9 ਸਾਲ ਤੱਕ ਜਾਪਾਨ ਦੇ ਪ੍ਰਧਾਨ ਮੰਤਰੀ ਰਹੇ
-21 ਸਤੰਬਰ 1954 ਨੂੰ ਟੋਕੀਓ ਵਿਚ ਜਨਮ
-1977 ਵਿਚ ਸਾਈਕੇਈ ਯੂਨੀਵਰਸਿਟੀ ਤੋਂ ਕੀਤੀ ਗ੍ਰੈਜੁਏਸ਼ਨ
-1979-82 ਰਾਜਨੀਤੀ 'ਚ ਆਉਣ ਤੋਂ ਪਹਿਲਾਂ ਕੋਬੇ ਸਟੀਲ ਵਿਚ ਕੀਤਾ ਕੰਮ
-1993 ਵਿਚ ਪਹਿਲੀ ਵਾਰ ਸਾਂਸਦ ਬਣੇ
-2005 ਵਿਚ ਪੀ.ਐੱਮ. ਜੂਨਿਚਿਰੋ ਕੋਇਜੁਮੀ ਦੀ ਕੈਬਨਿਟ ਵਿਚ ਮੰਤਰੀ ਬਣੇ
-2006 ਵਿਚ ਦੂਜੇ ਵਿਚ ਯੁੱਧ ਦੇ ਬਾਅਦ ਜਾਪਾਨ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ
-2007 ਵਿਚ ਖਰਾਬ ਸਿਹਤ ਕਾਰਨ ਦਿੱਤਾ ਅਸਤੀਫ਼ਾ
-2012 ਵਿਚ ਆਬੇ ਦੂਜੀ ਵਾਰ ਬਣੇ ਜਾਪਾਨ ਦੇ ਪ੍ਰਧਾਨ ਮੰਤਰੀ
-2014 ਵਿਚ ਪ੍ਰਧਾਨ ਮੰਤਰੀ ਅਹੁਦੇ ਲਈ ਮੁੜ ਚੁਣੇ ਗਏ
-2017 ਵਿਚ ਚੌਥੀ ਵਾਰ ਜਾਪਾਨ ਦੇ ਪ੍ਰਧਾਨ ਮੰਤਰੀ ਬਣੇ
-2020 ਵਿਚ ਖਰਾਬ ਸਿਹਤ ਕਾਰਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼ਿੰਜ਼ੋ ਆਬੇ ਦੇ ਪਿਤਾ ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਿਨਤਾਰੋ ਆਬੇ ਸਨ। ਆਬੇ ਦੇ ਦਾਦਾ ਨੋਬੁਸੁਕੇ ਕਿਸ਼ੀ ਜਾਪਾਨ ਦੇ ਪ੍ਰਧਾਨ ਮੰਤਰੀ ਰਹੇ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਕ ਭਾਰਤੀ ਸਮੇਤ ਤਿੰਨ ਹੋਰ '2022 ਗੋਲਕੀਪਰਜ਼ ਗਲੋਬਲ ਗੋਲਸ' ਪੁਰਸਕਾਰ ਨਾਲ ਸਨਮਾਨਿਤ
NEXT STORY