ਇੰਟਰਨੈਸ਼ਨਲ ਡੈਸਕ- ਲੰਬੇ ਸਮੇਂ ਤੋਂ ਭਾਰਤੀ ਨੌਜਵਾਨ ਚੰਗੇ ਭਵਿੱਖ ਲਈ ਅਮਰੀਕਾ-ਕੈਨੇਡਾ ਸਣੇ ਕਈ ਦੇਸ਼ਾਂ 'ਚ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ। ਇਸ ਦੌਰਾਨ ਉੱਥੇ ਉਨ੍ਹਾਂ ਨਾਲ ਕਈ ਅਣਸੁਖਾਵੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ, ਜਿਸ ਕਾਰਨ ਕਈਆਂ ਨੂੰ ਆਪਣੀ ਜਾਨ ਵੀ ਗੁਆਉਣੀ ਪੈ ਜਾਂਦੀ ਹੈ। ਇਸੇ ਦੌਰਾਨ ਇਕ ਡਰਾਉਣੀ ਰਿਪੋਰਟ ਵੀ ਸਾਹਮਣੇ ਆ ਰਹੀ ਹੈ, ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ।
ਰਿਪੋਰਟ ਅਨੁਸਾਰ ਪਿਛਲੇ 5 ਸਾਲਾਂ ਦੌਰਾਨ (2019 ਤੋਂ) ਵਿਦੇਸ਼ਾਂ ਵਿੱਚ ਪੜ੍ਹਾਈ ਕਰ ਰਹੇ 633 ਭਾਰਤੀ ਵਿਦਿਆਰਥੀ ਵੱਖ-ਵੱਖ ਕਾਰਨਾਂ ਕਾਰਨ ਮਾਰੇ ਗਏ ਹਨ, ਜਿਨ੍ਹਾਂ ਵਿੱਚ ਕੁਝ ਮੌਤਾਂ ਕੁਦਰਤੀ ਕਾਰਨਾਂ, ਦੁਰਘਟਨਾਵਾਂ ਜਾਂ ਮੈਡੀਕਲ ਮਾਮਲਿਆਂ ਕਾਰਨ ਹੋਈਆਂ ਹਨ। ਇਸ ਦੌਰਾਨ ਸਭ ਤੋਂ ਵੱਧ ਮੌਤਾਂ ਕੈਨੇਡਾ ਵਿੱਚ (172) ਹੋਈਆਂ, ਜਦਕਿ ਦੂਜੇ ਨੰਬਰ 'ਤੇ ਅਮਰੀਕਾ ਹੈ, ਜਿੱਥੇ 108 ਮੌਤਾਂ ਹੋਈਆਂ। ਇਨ੍ਹਾਂ ਤੋਂ ਇਲਾਵਾ ਇੰਗਲੈਂਡ (58), ਆਸਟ੍ਰੇਲੀਆ (57), ਰੂਸ (37) ਤੇ ਜਰਮਨੀ ਵੀ ਇਸ ਮਾਮਲੇ 'ਚ ਕਾਫ਼ੀ ਅੱਗੇ ਹਨ। ਇਸ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸਭ ਤੋਂ ਵੱਧ ਮੌਤਾਂ ਵੀ ਕੈਨੇਡਾ 'ਚ ਹੋਈਆਂ।
ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਉਨ੍ਹਾਂ ਲਈ ਸਭ ਤੋਂ ਉੱਪਰ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਲੋਕ ਸਭਾ 'ਚ ਦੱਸਿਆ ਕਿ ਵਿਦੇਸ਼ਾਂ ਵਿੱਚ ਭਾਰਤੀਆਂ ਨਾਲ ਸਬੰਧਤ ਮਿਸ਼ਨ/ਪੋਸਟ ਨਿਵਾਸਾਂ ਦੇ ਸੰਪਰਕ ਵਿੱਚ ਹਨ, ਵਿਦੇਸ਼ ਜਾਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਹਨ ਤੇ ਉਨ੍ਹਾਂ ਨੂੰ "ਮਦਦ ਪੋਰਟਲ" ਵਰਗੇ ਡਿਵਾਈਸਾਂ 'ਤੇ ਅਪਡੇਟ ਰਹਿਣ ਦੀ ਤਾਕੀਦ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਿੱਖ ਕੁੜੀ ਦੀ ਦਿਨ-ਦਿਹਾੜੇ ਰੋਲ਼ੀ ਪੱਤ, ਅੱਗੋਂ ਅੰਗਰੇਜ਼ ਕਹਿੰਦੇ- 'ਮੁੜ ਜਾਓ ਆਪਣੇ ਦੇਸ਼...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੀਰੀ ਪੀਰੀ ਸਪੋਰਟਸ ਐਂਡ ਕਲਚਰਲ ਕਲੱਬ ਮੈਲਬੋਰਨ ਵੱਲੋਂ ਫੈਡਰਲ ਮੰਤਰੀ ਸੈਮ ਰੇਅ ਨਾਲ ਰੂਬਰੂ ਸਮਾਗਮ
NEXT STORY