ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਚੋਰ ਡਬਲਿਨ ਸ਼ਹਿਰ ਦੇ ਹਨੂੰਮਾਨ ਮੰਦਰ ਨੂੰ ਨਿਸ਼ਾਨਾ ਬਣਾ ਕੇ ਲਗਭਗ 34 ਹਜ਼ਾਰ ਡਾਲਰ (ਕਰੀਬ 30 ਲੱਖ ਰੁਪਏ) ਦੀ ਕੀਮਤ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਮੰਦਰ ਦੇ ਖਜ਼ਾਨਚੀ ਮੋਹਿਮ ਪਰਮਾਰ ਮੁਤਾਬਕ ਚੋਰ ਮੇਨ ਗੇਟ ਤੋੜ ਕੇ ਅੰਦਰ ਦਾਖਲ ਹੋਏ।
ਇਹ ਪਹਿਲੀ ਵਾਰ ਨਹੀਂ ਜਦੋਂ ਇਸ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪਿਛਲੇ ਸਾਲ ਵੀ ਇਥੇ ਚੋਰੀ ਹੋਈ ਸੀ, ਜਿਸ ਤੋਂ ਬਾਅਦ ਇੱਥੇ ਸਰਵੀਲੈਂਸ ਕੈਮਰੇ ਲਗਾਏ ਗਏ ਸਨ। ਇਸ ਵਾਰਦਾਤ ਮਗਰੋਂ ਮੰਦਰ ਪ੍ਰਬੰਧਕ ਹੁਣ ਮੈਟਲ ਡੋਰ ਲਗਵਾਉਣ ਦੀ ਯੋਜਨਾ ਬਣਾ ਰਹੇ ਹਨ।
ਸੀ.ਸੀ.ਟੀ.ਵੀ. ਫੁਟੇਜ ਵਿਚ 2 ਲੋਕ ਦਿਖਾਈ ਦਿੱਤੇ, ਜਿਨ੍ਹਾਂ 'ਚੋਂ ਇੱਕ ਨਕਾਬਪੋਸ਼ ਔਰਤ ਸੀ। ਉਨ੍ਹਾਂ ਨੇ ਫਲੈਸ਼ਲਾਈਟ ਦੀ ਮਦਦ ਨਾਲ ਕੀਮਤੀ ਚੀਜ਼ਾਂ 'ਤੇ ਹੱਥ ਸਾਫ਼ ਕੀਤਾ। ਉਨ੍ਹਾਂ ਪਹਿਲਾਂ ਦਾਨ ਪਾਤਰਾਂ ਨੂੰ ਖਾਲੀ ਕੀਤਾ ਅਤੇ ਫਿਰ ਮੂਰਤੀਆਂ ‘ਤੇ ਸਜੇ ਸੋਨੇ ਤੇ ਚਾਂਦੀ ਦੇ ਗਹਿਣੇ ਉਤਾਰ ਲਏ। ਸਾਰਾ ਕੰਮ ਸਿਰਫ਼ ਤਿੰਨ ਮਿੰਟਾਂ ਵਿੱਚ ਕੀਤਾ ਗਿਆ। ਮੰਦਰ ਦੇ ਪ੍ਰਬੰਧਕ ਰੋਹਿਤ ਪਰਮਾਰ ਨੇ ਦੱਸਿਆ ਕਿ ਚੋਰਾਂ ਨੂੰ ਮੰਦਰ ਬਾਰੇ ਪੂਰੀ ਜਾਣਕਾਰੀ ਸੀ ਅਤੇ ਉਹ ਵਾਰਦਾਤ ਤੋਂ ਬਾਅਦ ਆਪਣੇ ਸਾਥੀ ਸਮੇਤ ਫਰਾਰ ਹੋ ਗਈ।
ਇਹ ਵੀ ਪੜ੍ਹੋ- ਸ਼ਰਮਨਾਕ! ਡਾਕਟਰ ਆਪ੍ਰੇਸ਼ਨ ਵਿਚਾਲੇ ਛੱਡ ਮਨਾਉਣ ਲੱਗਾ ਨਰਸ ਨਾਲ 'ਰੰਗਰਲੀਆਂ'
ਰੋਹਿਤ ਪਰਮਾਰ ਨੇ ਕਿਹਾ ਕਿ ਮੰਦਰ ਹਾਲ ਹੀ ਵਿੱਚ ਇੱਕ ਹਫ਼ਤੇ ਦੇ ਸਮਾਗਮ ਦਾ ਕੇਂਦਰ ਰਿਹਾ ਸੀ, ਜਿਸ ਦੌਰਾਨ ਕਾਫੀ ਦਾਨ ਇਕੱਠਾ ਹੋਇਆ ਸੀ। ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਧਾਰਮਿਕ ਭਾਵਨਾਵਾਂ ਨੂੰ ਚੋਟ ਪਹੁੰਚਾਉਂਦੀਆਂ ਹਨ। ਮੰਦਰ ਲੋਕਾਂ ਲਈ ਪ੍ਰਾਰਥਨਾ ਅਤੇ ਰੂਹਾਨੀ ਸ਼ਾਂਤੀ ਦਾ ਸਥਾਨ ਹੈ ਅਤੇ ਇੱਥੇ ਹੋਈ ਚੋਰੀ ਨਾਲ ਭਰੋਸਾ ਟੁੱਟਦਾ ਹੈ।
ਮੰਦਰ ਪ੍ਰਬੰਧਕਾਂ ਨੇ ਕਿਹਾ ਕਿ ਪੁਜਾਰੀ ਦੀ ਤਨਖ਼ਾਹ ਅਤੇ ਹੋਰ ਖਰਚੇ ਸਿਰਫ਼ ਸ਼ਰਧਾਲੂਆਂ ਦੇ ਦਾਨ ਨਾਲ ਹੀ ਚਲਦੇ ਹਨ, ਇਸ ਲਈ ਇਹ ਵਾਰਦਾਤ ਬਹੁਤ ਵੱਡਾ ਝਟਕਾ ਹੈ। ਫਿਰ ਵੀ, ਉਨ੍ਹਾਂ ਨੇ ਯਕੀਨ ਜਤਾਇਆ ਕਿ ਬੀਮੇ ਦੀ ਰਕਮ ਅਤੇ ਕਮਿਊਨਿਟੀ ਤੋਂ ਮਿਲਣ ਵਾਲੇ ਡੋਨੇਸ਼ਨ ਰਾਹੀਂ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ 'ਚ ਸਿੱਖਾਂ ਨੂੰ ਮਿਲੀ ਵੱਡੀ ਸਫ਼ਲਤਾ ! ਵਿਦੇਸ਼ੀ ਤਾਕਤਾਂ ਨੂੰ ਪਾਈ ਜਾ ਸਕੇਗੀ ਨੱਥ
NEXT STORY