ਮਿਲਾਨ (ਇਟਲੀ) (ਸਾਬੀ ਚੀਨੀਆ)—ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਵੀ ਵਸਦੇ ਹੋਣ ਪਰ ਉਹ ਆਪਣੀ ਮਿਹਨਤ ਤੇ ਲਗਨ ਨਾਲ ਦੇਸ਼ ਦਾ ਝੰਡਾ ਉੱਚਾ ਚੁੱਕਣ ਲਈ ਕੋਈ ਮੌਕਾ ਨਹੀਂ ਜਾਣ ਦਿੰਦੇ। ਅਜਿਹੀ ਮਿਸਾਲ ਪੇਸ਼ ਕਰਦਿਆਂ ਰੋਪੜ ਜ਼ਿਲੇ ਦੇ ਜੰਮਪਲ ਜਸਕੀਰਤ ਸਿੰਘ ਨੇ ਸਵਿਟਜ਼ਰਲੈਂਡ ਦੀ ਯੂਰਿਕ ਯੂਨੀਵਰਸਿਟੀ ਤੋਂ ਇਲੈਕਟ੍ਰੋਨਿਕ ਇੰਜੀਨੀਅਰ ਦੀ ਡਿਗਰੀ 'ਚ 96 ਫੀਸਦੀ ਅੰਕ ਲੈ ਕੇ ਭਾਰਤ ਵਾਸੀਆਂ ਦਾ ਮਾਣ ਵਧਾਇਆ ਹੈ।
ਦੱਸਣਯੋਗ ਹੈ ਕਿ ਜਸਕੀਰਤ ਦੇ ਪਿਤਾ ਪਹਿਲਾਂ ਇਟਲੀ ਤੇ ਹੁਣ ਸਵਿਟਜ਼ਰਲੈਂਡ 'ਚ ਟਰੱਕ ਡਰਾਈਵਰ ਦੀ ਹੈਸੀਅਤ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਹੇ ਹਨ। ਜਸਕੀਰਤ ਨੇ ਆਪਣੀ ਪੜ੍ਹਾਈ ਇਟਲੀ ਤੋਂ ਸ਼ੁਰੂ ਕਰਕੇ ਹੁਣ ਵਿਸ਼ਵ ਦੀਆਂ ਪਹਿਲੀਆਂ ਦਸ ਯੂਨੀਵਰਸਿਟੀਆਂ 'ਚੋਂ ਇਕ ਯੂਰਿਕ ਯੂਨੀਵਰਸਿਟੀ ਤੋਂ ਡਿਗਰੀ ਲੈ ਕੇ ਆਪਣੇ ਦੇਸ਼ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਜਸਕੀਰਤ ਦੇ ਪਿਤਾ ਵਿਕਰਮਜੀਤ ਸਿੰਘ ਨੇ ਪ੍ਰੈੱਸ ਨਾਲ ਖੁਸ਼ੀਆਂ ਸਾਂਝੀਆਂ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ 'ਤੇ ਪੂਰਾ ਮਾਣ ਹੈ ਤੇ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਸਿੱਖੀ ਸਰੂਪ 'ਚ ਹੁੰਦੇ ਹੋਏ ਚੰਗਾ ਮੁਕਾਮ ਹਾਸਲ ਕਰਕੇ ਦਸਤਾਰ ਤੇ ਸਿੱਖੀ ਦਾ ਮਾਣ ਵਧਾਇਆ ਹੈ। ਇਸ ਸਿੱਖ ਸਰਦਾਰ ਨੌਜਵਾਨ ਦੀ ਕਾਮਯਾਬੀ ਦੇ ਕਿੱਸੇ ਯੂਰਪ ਦੀਆਂ ਅਖਬਾਰਾਂ ਦਾ ਸ਼ਿੰਗਾਰ ਬਣੇ ਹੋਏ ਹਨ ਜੋ ਕਿ ਸਮੁੱਚੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
ਪਾਕਿ 'ਚ ਹੱਥਗੋਲਾ ਧਮਾਕੇ 'ਚ 3 ਦੀ ਮੌਤ
NEXT STORY