ਸਰੀ— ਕੈਨੇਡਾ 'ਚ ਸਿੱਖੀ ਸੰਬੰਧੀ ਜਾਣੂ ਕਰਵਾਉਣ ਲਈ ਪ੍ਰੋਗਰਾਮ 'ਸਕੂਲ ਸਪਲਾਈ ਡਰਾਈਵ' ਪਿਛਲੇ ਜੂਨ 'ਚ ਸ਼ੁਰੂ ਕੀਤਾ ਗਿਆ ਸੀ। ਇਸ ਨੇ ਹੁਣ ਤਕ ਬਹੁਤ ਸਾਰੀ ਦਾਨ ਰਾਸ਼ੀ ਇਕੱਠੀ ਕਰ ਲਈ ਹੈ। ਇਸ ਤਰ੍ਹਾਂ ਸਕੂਲ ਜਾਣ ਵਾਲੇ ਗਰੀਬ ਬੱਚਿਆਂ ਲਈ ਮੁਫਤ ਕਿਤਾਬਾਂ, ਕਾਪੀਆਂ, ਪੈੱਨ ਅਤੇ ਰੰਗ ਆਦਿ ਹੋਰ ਚੀਜ਼ਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਸਿੱਖ ਅਕੈਡਮੀ, ਗੁਰੂ ਅੰਗਰਦ ਦੇਵ ਐਲੀਮੈਂਟਰੀ, ਖਾਲਸਾ ਸਕੂਲ, ਗੁਰਮਤਿ ਸੈਂਟਰ ਅਤੇ ਗੋਬਿੰਦ ਸਰਵਰ ਵਰਗੇ ਸਕੂਲਾਂ ਨੇ ਇਸ 'ਚ ਵੱਡਾ ਯੋਗਦਾਨ ਪਾਇਆ।

ਐੱਸ.ਏ.ਐੱਫ ਵਲੋਂ ਕਿਹਾ ਗਿਆ ਹੈ ਕਿ ਇਸ ਦਾਨ ਰਾਸ਼ੀ ਨੂੰ ਜਲਦੀ ਹੀ ਗਰੀਬਾਂ ਲਈ ਭੇਜਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਸਰੀ 'ਚ ਇਹ 'ਕੈਨੇਡੀਅਨ ਚੈਰਟੀ' ਦੇ ਨਾਂ ਤੋਂ ਜਾਣੀ ਜਾਂਦੀ ਹੈ, ਜਿਸ 'ਚ ਲੋਕ ਆਪਣੀ ਸ਼ਰਧਾ ਮੁਤਾਬਕ ਦਾਨ ਦਿੰਦੇ ਹਨ ਅਤੇ ਇਸ ਰਾਸ਼ੀ ਨੂੰ ਜ਼ਰੂਰਤਮੰਦਾਂ ਲਈ ਭੇਜਿਆ ਜਾਂਦਾ ਹੈ। ਬਿਨਾਂ ਕਿਸੇ ਸੁਆਰਥ ਦੇ ਚਲਾਈ ਗਈ ਇਹ ਸੰਸਥਾ ਪਿਛਲੇ ਕਈ ਸਾਲਾਂ ਤੋਂ ਇਹ ਪੁੰਨ ਦਾ ਕੰਮ ਕਰ ਰਹੀ ਹੈ।
'ਪ੍ਰਾਕਸੀ ਵੋਟਿੰਗ' ਦੇ ਸਬੰਧ ਵਿਚ ਕੈਬਨਿਟ ਦੇ ਫੈਸਲੇ ਦਾ ਪ੍ਰਵਾਸੀ ਭਾਰਤੀਆਂ ਨੇ ਕੀਤਾ ਸਵਾਗਤ
NEXT STORY