ਸਿੰਗਾਪੁਰ(ਭਾਸ਼ਾ)-ਸਿੰਗਾਪੁਰ ਦੇ ਰੱਖਿਆ ਮੰਤਰੀ ਐੱਨ. ਜੀ. ਇੰਗ ਹੇਨ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ 3 ਮਈ ਨੂੰ ਹੋਣ ਵਾਲੀਆਂ ਆਮ ਚੋਣਾਂ ’ਚ ਹਿੱਸਾ ਨਹੀਂ ਲੈਣਗੇ। 66 ਸਾਲ ਡਾ. ਐੱਨ. ਜੀ. ਨੇ ਆਪਣੇ ਫੈਸਲੇ ਪਿੱਛੇ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ (ਪੀ. ਏ. ਪੀ.) ਦੀ ਰਵਾਇਤ ਅਤੇ ਵਚਨਬੱਧਤਾ ਦਾ ਹਵਾਲਾ ਦਿੱਤਾ, ਜਿਸ ’ਚ ਪਾਰਟੀ ਸਮੇਂ-ਸਮੇਂ ’ਤੇ ਨੌਜਵਾਨਾਂ ਨੂੰ ਅਗਵਾਈ ਕਰਨ ਦਾ ਮੌਕਾ ਦੇਣ ਲਈ ਸੀਨੀਅਰ ਨੇਤਾਵਾਂ ਨੂੰ ਰਸਤਾ ਦੇਣ ਲਈ ਉਤਸ਼ਾਹਿਤ ਕਰਦੀ ਰਹੀ ਹੈ।
ਸਾਬਕਾ ਕੈਂਸਰ ਸਪੈਸ਼ਲਿਸਟ ਡਾ. ਹੇਨ 2001 ’ਚ ਰਾਜਨੀਤੀ ਵਿਚ ਦਾਖਲ ਹੋਏ ਸੀ। ਉਹ 2011 ਤੋਂ ਰੱਖਿਆ ਮੰਤਰੀ ਹਨ। ਹੇਨ 2011 ਤੋਂ 2015 ਦਰਮਿਆਨ ਸਦਨ ਦੇ ਨੇਤਾ ਵੀ ਰਹੇ।
ਮਿਆਂਮਾਰ 'ਚ ਭੂਚਾਲ ਕਾਰਨ 400 ਕਿਲੋਮੀਟਰ ਤਕ ਫਟ ਗਈ ਧਰਤੀ, ਵਿਗਿਆਨੀਆਂ ਨੇ ਕੀਤਾ ਵੱਡਾ ਖੁਲਾਸਾ
NEXT STORY