ਸਿੰਗਾਪੁਰ: ਸਿੰਗਾਪੁਰ ਵਿਚ 21 ਤੋਂ 55 ਸਾਲ ਦੀ ਉਮਰ ਵਰਗ ਦੇ ਸਵੈ-ਸੇਵਕਾਂ ਦੇ ਸਮੂਹ ਨੂੰ ਦੇਸ਼ ਵਿਚ ਹੀ ਵਿਕਸਿਤ ਕੀਤੇ ਜਾ ਰਹੇ ਸੰਭਾਵਿਤ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਲੁਨਾਰ-ਕੋਵ19 ਨਾਮ ਦੇ ਟੀਕੇ ਨੂੰ ਡਿਊਕ-ਐੱਨ.ਯੂ.ਐੱਸ. ਮੈਡੀਕਲ ਸਕੂਲ ਤੇ ਅਮਰੀਕਾ ਦੀ ਦਵਾਈ ਕੰਪਨੀ ਆਰਕਟਿਯੂਰਸ ਥੇਰਾਪਯੂਟਿਕਸ ਨੇ ਵਿਕਸਿਤ ਕੀਤਾ ਹੈ।
ਦਵਾਈ ਕੰਪਨੀ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਪ੍ਰੀਖਣ ਦੇ ਪਹਿਲੇ ਪੜਾਅ ਵਿਚ 21 ਤੋਂ 55 ਸਾਲ ਦੇ ਸਵੈ-ਸੇਵਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ। ਸ਼ੁਰੂਆਤੀ ਪ੍ਰੀਖਣ ਦੇ ਇਸ ਪੜਾਅ ਤੋਂ ਮਿਲਣ ਵਾਲੇ ਬਿਓਰੇ ਦੀ ਵਰਤੋਂ ਅਗਲੇ ਪੜਾਅ ਦੀ ਖੁਰਾਕ ਤੈਅ ਕਰਨ ਵਿਚ ਕੀਤੀ ਜਾਵੇਗੀ, ਜਿਸ ਵਿਚ 56 ਤੋਂ 80 ਸਾਲ ਦੇ ਲੋਕਾਂ ਦੇ ਨਾਲ ਹੀ ਨੌਜਵਾਨ ਵੀ ਸ਼ਾਮਲ ਹੋਣਗੇ। ਕੰਪਨੀ ਦੇ ਪ੍ਰਧਾਨ ਜੋਸੇਫ ਪਾਇਨੇ ਨੇ ਕਿਹਾ ਕਿ ਕਲੀਨਿਕਲ ਪ੍ਰੀਖਣ ਦੇ ਸ਼ੁਰੂਆਤੀ ਨਤੀਜਿਆਂ ਦੇ ਆਧਾਰ 'ਤੇ ਇਸ ਟੀਕੇ ਨੂੰ ਸਿਰਫ ਇਕ ਵਾਰ ਲਗਾਉਣ ਦੀ ਲੋੜ ਹੋਵੇਗੀ ਤੇ ਇਸ ਦੀ ਖੁਰਾਕ ਵੀ ਘੱਟ ਹੀ ਰੱਖਣ ਦੀ ਲੋੜ ਹੋਵੇਗੀ। ਸਿੰਗਾਪੁਰ ਸਿਹਤ ਜਾਂਚ ਦਵਾਈ ਇਕਾਈ ਦੀ ਦੇਖ-ਰੇਖ ਵਿਚ ਚੱਲ ਰਹੇ ਇਸ ਟੀਕੇ ਦਾ ਪ੍ਰੀਖਣ ਇਸ ਸਾਲ ਅਕਤੂਬਰ ਦੇ ਅਖੀਰ ਤੱਕ ਪੂਰਾ ਹੋਣ ਦੀ ਉਮੀਦ ਹੈ।
ਪਾਕਿ ਅਦਾਲਤ ਨੇ ਜਮਾਤ-ਉਦ-ਦਾਅਵਾ ਦੇ ਦੋ ਸੀਨੀਅਰ ਨੇਤਾਵਾਂ ਦੀ ਸਜ਼ਾ ਕੀਤੀ ਮੁਅੱਤਲ
NEXT STORY