ਗੁਰਦਾਸਪੁਰ, ਲਾਹੌਰ, (ਵਿਨੋਦ) - ਪਾਕਿਸਤਾਨ ਦੇ ਪੰਜਾਬ ਸੂਬੇ ’ਚ 6 ਭਰਾਵਾਂ ਨੇ ਸਾਦਗੀ ਨਾਲ ਅਤੇ ਪਰਿਵਾਰ ਤੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਮਾਜੂਦਗੀ 'ਚ ਚੁੱਪਚਾਪ ਆਪਣੀਆਂ ਹੀ ਛੇ ਭੈਣਾਂ ਨਾਲ ਵਿਆਹ ਕਰਵਾ ਲਿਆ। ਇਸ ਪ੍ਰੋਗਰਾਮ 'ਚ ਲਗਭਗ 100 ਮਹਿਮਾਨ ਹਾਜ਼ਰ ਸੀ।
ਇਹ ਵੀ ਪੜ੍ਹੋ : ਦੇਸ਼ ਭਰ 'ਚ ਜਾਇਦਾਦ ਖ਼ਰੀਦਣਾ ਹੋਇਆ ਆਸਾਨ, ਸਰਕਾਰ ਨੇ ਲਾਂਚ ਕੀਤਾ ਨਵਾਂ ਪੋਰਟਲ
ਸਰਹੱਦ ਪਾਰਲੇ ਸੂਤਰਾਂ ਅਨੁਸਾਰ, ਭਰਾਵਾਂ ਨੇ ਵਿਆਹ ਦੀ ਯੋਜਨਾ ਨੂੰ ਇੱਕ ਸਾਲ ਤੋਂ ਵੱਧ ਸਮਾਂ ਲਾਇਆ। ਉਹ ਸਭ ਤੋਂ ਛੋਟੇ ਭੈਣ-ਭਰਾ ਦੇ ਬਾਲਗ ਬਣਨ ਦੀ ਉਡੀਕ ਕਰਦੇ ਸਨ ਤਾਂ ਜੋ ਸਾਰੇ ਛੇ ਜੋੜੇ ਇੱਕੋ ਦਿਨ ਵਿਆਹ ਦੇ ਬੰਧਨ ਵਿੱਚ ਬੱਝ ਸਕਣ। ਸਾਰੇ ਲਾੜੇ ਆਪਣੀ ਪਤਨੀ ਤੋਂ ਇੱਕ ਤੋਂ ਦੋ ਸਾਲ ਵੱਡੇ ਹਨ। ਸਭ ਤੋਂ ਵੱਡੇ ਲਾੜੇ ਦੀ ਉਮਰ 55 ਸਾਲ ਅਤੇ ਲਾੜੀ ਦੀ ਉਮਰ 53 ਸਾਲ ਹੈ।
ਇਹ ਵੀ ਪੜ੍ਹੋ : ਚੋਰੀ ਕੀਤੇ ਮੋਬਾਈਲਾਂ ਦੇ ਨਾਜਾਇਜ਼ ਕਾਰੋਬਾਰ ਦਾ ਵੱਡਾ ਨੈੱਟਵਰਕ, ਕੀਤੇ ਜਾਂਦੇ ਹਨ ਸਮੱਗਲ
ਲਾੜਾ ਜ਼ੋਰ ਦੇ ਰਿਹਾ ਸੀ ਕਿ ਅਸੀਂ ਕੁਝ ਗਲਤ ਨਹੀਂ ਕੀਤਾ, ਕਿਉਂਕਿ ਗਰੀਬੀ ਕਾਰਨ ਕੋਈ ਸਾਡੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ। ਵੱਡੇ ਭਰਾ ਨੇ ਕਿਹਾ, ਅਸੀਂ ਦੇਖਿਆ ਹੈ ਕਿ ਵਿਆਹ ਦੇ ਖਰਚੇ ਪੂਰੇ ਕਰਨ ਲਈ ਲੋਕ ਅਕਸਰ ਆਪਣੀ ਜ਼ਮੀਨ ਵੇਚ ਦਿੰਦੇ ਹਨ ਜਾਂ ਕਰਜ਼ਾ ਲੈਂਦੇ ਹਨ। ਅਸੀਂ ਇਹ ਦਿਖਾਉਣਾ ਚਾਹੁੰਦੇ ਸੀ ਕਿ ਪਰਿਵਾਰ ਦੇ ਅੰਦਰ ਵਿਆਹ ਪਰਿਵਾਰ ’ਤੇ ਕੋਈ ਵਿੱਤੀ ਬੋਝ ਪਾਏ ਬਿਨਾਂ ਖੁਸ਼ਹਾਲ ਅਤੇ ਸਾਰਥਕ ਹੋ ਸਕਦਾ ਹੈ।
ਇਹ ਵੀ ਪੜ੍ਹੋ : ਏਅਰਲਾਈਨਜ਼ ਲਈ ਨਵੇਂ ਨਿਯਮਾਂ ਦਾ ਐਲਾਨ - ਫਲਾਈਟ 'ਚ ਬੈਠੇ ਯਾਤਰੀਆਂ ਲਈ ਜਾਣਕਾਰੀ ਹੋਣਾ ਬਹੁਤ ਜ਼ਰੂਰੀ
ਲਾੜੇ ਨੇ ਸਮਾਜਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਕਿਹਾ ਕਿ ਅਸੀਂ ਸਾਰੇ ਭੈਣ-ਭਰਾ ਇਸ ਵਿਆਹ ਤੋਂ ਖੁਸ਼ ਹਾਂ। ਸਾਡਾ ਲੋਕਾਂ ਅਤੇ ਕੱਟੜਪੰਥੀ ਪਰੰਪਰਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਿਹੜਾ ਸਮਾਜ ਸਾਨੂੰ ਰੋਟੀ ਨਹੀਂ ਦੇ ਸਕਦਾ, ਉਸ ਸਮਾਜ ਵਿੱਚ ਸਾਡੇ ਨਿੱਜੀ ਫੈਸਲਿਆਂ ਬਾਰੇ ਕੌਣ ਕੁਝ ਕਹੇ?
ਇਹ ਵੀ ਪੜ੍ਹੋ : ਭਾਰਤ 'ਚੋਂ ਨਿਕਲਣ ਵਾਲੀ ਪ੍ਰਾਚੀਨ ਨਦੀ ਪਾਕਿਸਤਾਨ 'ਚ ਉਗਲ ਰਹੀ ਸੋਨਾ, ਕੀਮਤ 600 ਅਰਬ ਰੁਪਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ’ਚ ਵੱਡੇ ਐਨਕਾਊਂਟਰ ਤੋਂ ਲੈ ਕੇ ਕੇਂਦਰ ਵੱਲੋਂ HMPV ਲਈ ਅਲਰਟ ਜਾਰੀ ਕਰਨ ਤੱਕ ਅੱਜ ਦੀਆਂ ਟੌਪ-10 ਖਬਰਾਂ
NEXT STORY