ਮਾਸਕੋ— ਰੂਸ ਦੇ ਰੀਆਜ਼ਾਨ ਸੂਬੇ 'ਚ ਮੰਗਲਵਾਰ ਨੂੰ ਇਸ ਮਿੰਨੀ ਬਸ ਤੇ ਇਕ ਕਾਰ ਵਿਚਾਲੇ ਵਾਪਰੇ ਸੜਕੀ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਸੂਬੇ ਦੀ ਐਮਰਜੰਸੀ ਸਰਵਿਸ ਦੇ ਬੁਲਾਰੇ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਰੀਆਜ਼ਾਨ ਸੂਬੇ ਦੇ ਸਾਸੋਵੋ ਜ਼ਿਲੇ 'ਚ ਇਕ ਮਿੰਨੀ ਬਸ ਤੇ ਇਕ ਕਾਰ ਦੀ ਟੱਕਰ ਹੋ ਗਈ। ਇਸ ਦੌਰਾਨ 6 ਲੋਕ ਮਾਰੇ ਗਏ ਤੇ 7 ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚ ਇਕ ਬੱਚਾ ਵੀ ਸ਼ਾਮਲ ਹੈ। ਪੁਲਸ ਵਲੋਂ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਮਿੰਨੀ ਬੱਸ ਆਪਣੀ ਲੇਨ ਕ੍ਰਾਸ ਕਰਕੇ ਦੂਜੀ ਲੇਨ 'ਚ ਦਾਖਲ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਲੋਕਲ ਮੀਡੀਆ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਿੰਨੀ ਬਸ ਮੱਧ ਏਸ਼ੀਆ ਦੇ 12 ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ 6 ਦੀ ਮੌਤ ਹੋ ਗਈ ਹੈ।
ਅਮਰੀਕਾ ਪਾਬੰਦੀਆਂ ਹਟਾ ਲਏ ਤਾਂ ਗੱਲਬਾਤ ਲਈ ਤਿਆਰ ਹੈ ਈਰਾਨ : ਰੂਹਾਨੀ
NEXT STORY