ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ 'ਚ ਸ਼ੀਆ ਮਸਜਿਦ 'ਤੇ ਨਮਾਜ਼ ਦੇ ਦੌਰਾਨ ਹੋਏ ਹਮਲੇ 'ਚ ਮ੍ਰਿਤਕਾਂ ਦੀ ਗਿਣਤੀ 20 ਤੋਂ 28 ਹੋ ਗਈ ਹੈ। ਮ੍ਰਿਤਕਾਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਇਕ ਅਫਗਾਨ ਅਧਿਕਾਰੀ ਨੇ ਦਿੱਤੀ ਹੈ। ਕਾਬੁਲ ਹਸਪਤਾਲਾਂ ਦੇ ਮੁਖੀ ਮੁਹੰਮਦ ਸਲੀਮ ਰਸੋਲੀ ਨੇ ਅੱਜ ਦੱਸਿਆ ਕਿ ਕਲ ਹੋਏ ਹਮਲੇ 'ਚ 50 ਤੋਂ ਜ਼ਿਆਦਾ ਹੋਰ ਲੋਕ ਜ਼ਖਮੀ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ। ਹਮਲੇ 'ਚ ਚਾਰ ਲੋਕ ਸ਼ਾਮਲ ਸਨ। ਇਨ੍ਹਾਂ 'ਚ ਦੋ ਨੇ ਖੁਦ ਨੂੰ ਉਡਾ ਲਿਆ ਸੀ ਜਦੋਂ ਕਿ ਹੋਰ ਦੋ ਨੂੰ ਅਫਗਾਨ ਸੁਰੱਖਿਆ ਫੋਰਸ ਨੇ ਮਾਰ ਦਿੱਤਾ ਸੀ। ਮ੍ਰਿਤਕਾ ਦੇ ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਅੱਜ ਇਥੇ ਮਸਜਿਦ ਦੇ ਕੰਪਲੈਕਸ 'ਚ ਦਫਨਾਉਣ ਲਈ ਇਕੱਠੇ ਹੋਏ।
ਪਤੀ ਤੋਂ ਬਦਲਾ ਲੈਣ ਲਈ ਪਤਨੀ ਨੇ ਬੱਚੇ ਨਾਲ ਕੀਤੀ ਹੈਵਾਨੀਅਤ, ਜਿਸ ਨੂੰ ਸੁਣ ਤੁਹਾਡੇ ਰੌਂਗਟੇ ਹੋ ਜਾਣਗੇ ਖੜ੍ਹੇ
NEXT STORY