ਬ੍ਰਾਜ਼ੀਲ— ਆਧੁਨਿਕ ਦੁਨੀਆ 'ਚ ਹੁਣ ਜਦੋਂ ਵੀ ਭੂਤ-ਪ੍ਰੇਤ ਦੀ ਗੱਲ ਹੁੰਦੀ ਹੈ ਤਾਂ ਅੰਧਵਿਸ਼ਵਾਸ ਦੱਸ ਕੇ ਲੋਕ ਮਜ਼ਾਕ ਉਡਾਉਣ ਲੱਗਦੇ ਹਨ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕਿਸੇ ਦੇਸ਼ ਦਾ ਰਾਸ਼ਟਰਪਤੀ ਨੂੰ ਵੀ ਇਸ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਹਾਂ, ਅਜਿਹਾ ਹੀ ਕੁੱਝ ਬ੍ਰਜ਼ੀਲ ਦੇ ਰਾਸ਼ਟਰਪਤੀ ਦੇ ਨਾਲ ਹੋਇਆ ਸੀ। ਉਨ੍ਹਾਂ ਦੇ ਮਹਿਲ 'ਚ ਇੱਕ ਭੂਤ ਦੀ ਆਤਮਾ ਆ ਗਈ ਸੀ, ਇਸ ਦੇ ਕਾਰਨ ਰਾਸ਼ਟਰਪਤੀ ਮਾਈਕਲ ਟੇਮਰ ਨੂੰ ਆਪਣਾ ਆਲੀਸ਼ਾਨ ਮਹਿਲ ਖਾਲੀ ਕਰਨਾ ਪਿਆ ਸੀ। ਮਹਿਲ 'ਚ ਹੋ ਰਹੀਆਂ ਸਨ ਪੈਰਾਨਾਰਮਲ ਹਰਕਤਾਂ...76 ਸਾਲ ਦੇ ਮਾਈਕਲ ਟੇਮਰ ਨੇ ਇਹ ਬੋਲ ਕੇ ਸਾਰਿਆਂ ਨੂੰ ਚੌਂਕਾ ਦਿੱਤਾ ਕਿ ਉਸ ਦੇ ਮਹਿਲ 'ਚ ਭੂਤ ਹੈ। ਇਸ ਤੋਂ ਇਲਾਵਾ ਉਸ ਦੀ ਪਤਨੀ ਵੀ ਪੈਰਾਨਾਰਮਲ ਹਰਕਤਾਂ ਦਾ ਸਾਹਮਣਾ ਕਰ ਚੁੱਕੀ ਸੀ। ਮੀਡੀਆ ਦੀ ਰਿਪੋਰਟਸ ਦੇ ਮੁਤਾਬਿਕ ਪਤੀ-ਪਤਨੀ ਨੂੰ ਸ਼ੱਕ ਹੈ ਕਿ ਪ੍ਰੇਤਆਤਮਾ ਦਾ ਅਸਰ ਉਨ੍ਹਾਂ ਦੇ ਬੱਚੇ 'ਤੇ ਵੀ ਪੈ ਰਿਹਾ ਹੈ ਕਿਉਂਕਿ ਉਹ ਪੈਲੇਸ 'ਚ ਅਕਸਰ ਅਜੀਬੋਗਰੀਬ ਹਰਕਤਾਂ ਕਰਦੇ ਹੋਏ ਦਿਖਾਈ ਦਿੰਦਾ ਹੈ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ। ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰ ਦੇ ਸੁੱਰਖਿਆ ਦੇ ਲਈ ਮਹਿਲ ਖਾਲੀ ਕਰ ਕੇ ਉਪ-ਰਾਸ਼ਟਰਪਤੀ ਦੇ ਘਰ ਚਲੇ ਗਏ। ਦਰਅਸਲ, ਟੇਮੇਟ ਬੀਤੇ ਸਾਲ ਉਪ-ਰਾਸ਼ਟਰਪਤੀ ਸੀ। ਤੱਤਕਾਲੀਨ ਰਾਸ਼ਟਪਤੀ ਡਿਲਮਾ ਰੋਸੇਫ ਨੂੰ ਕਰਪਸ਼ਨ ਦੇ ਚਲਦੇ ਰਾਸ਼ਟਰਪਤੀ ਪਦ ਤੋਂ ਹਟਾਉਣ ਦੇ ਬਾਅਦ ਟੇਮੇਰ ਰਾਸ਼ਟਰਪਤੀ ਬਣੇ। ਬ੍ਰਾਜ਼ੀਲ 'ਚ ਉਪ-ਰਾਸ਼ਟਰਤੀ ਦੀ ਨਿਯੁਕਤੀ ਨਹੀਂ ਹੋ ਪਾਈ ਹੈ। ਇਸ ਕਾਰਨ ਉਪ-ਰਾਸ਼ਟਪਤੀ ਦਾ ਬੰਗਲਾ ਖਾਲੀ ਪਿਆ ਹੈ। ਮੀਡੀਆ ਦੇ ਮੁਤਾਬਿਕ ਟੇਮਰ ਨੇ ਭੂਤ ਨੂੰ ਭਜਾਉਣ ਦੇ ਲਈ ਪਾਦਰੀ ਨੂੰ ਵੀ ਬੁਲਾਇਆ ਸੀ ਪਰ ਕੋਈ ਫਾਇਦਾ ਨਹੀਂ ਹੋਇਆ।
ਦੁਨੀਆ ਭਰ 'ਚ ਮਸ਼ਹੂਰ ਹੈ ਰਾਸ਼ਟਰਪਤੀ ਦਾ ਮਹਿਲ
- ਬ੍ਰਾਜ਼ੀਲ ਰਾਸ਼ਟਰਪਤੀ ਦੇ ਨਿਵਾਸ ਸਥਾਨ ਨੂੰ 'ਐਲਵੋਰੇਡ' ਪੈਲੇਸ ਦੇ ਨਾਮ ਤੋਂ ਜਾਣਿਆ ਜਾਂਦਾ ਹੈ।
- ਇਸ ਦੀ ਉਸਾਰੀ 1957 ਤੋਂ ਸ਼ੁਰੂ ਹੋਈ ਸੀ, ਇਸ ਨੂੰ ਬਣਾਉਣ 'ਚ ਕਈ ਸਾਲਾਂ ਦਾ ਸਮਾਂ ਲੱਗਾ।
- ਪੈਲੇਸ ਦੇ ਅੰਦਰ ਇੱਕ ਬਹੁਤ ਵੱਡੀ ਲਾਇਬ੍ਰੇਰੀ ਦੇ ਨਾਲ ਇਸ ਦੇ ਵਿਚਕਾਰ ਇੱਕ ਬਾਗ ਵੀ ਹੈ।
- ਇਸ ਦੇ ਉਸਾਰੀ 'ਚ 18.5 ਮਿਲੀਅਨ ਡਾਲਰ ਦਾ ਖਰਚ ਆਇਆ ਸੀ।
- ਪੈਲੇਸ 'ਚ ਮਾਰਬਲ ਤੋਂ ਲੈ ਕੇ ਫਰਨੀਚਰ ਲਈ ਲੱਕੜੀਆਂ ਤੱਕ ਦੁਨੀਆ ਭਰ ਦੇ ਦੇਸ਼ਾਂ ਤੋਂ ਮੰਗਵਾਈਆਂ ਗਈਆਂ ਸਨ।
- ਸੋਲਰ ਪੈਨਲ ਵਲੋਂ ਲੈ ਕੇ ਲਾਇਟਿੰਗ ਦੀ ਵਿਵਸਥਾ ਲਈ ਪੈਲੇਸ ਵਿੱਚ ਹੀ ਪਾਵਰ ਸਟੇਸ਼ਨ ਹੈ ।
ਤਸਵੀਰਾਂ ਵਿਚ ਦੇਖੋ ਕਿਵੇਂ ਲੱਖਾਂ ਰੁਪਏ ਦੇ ਸਿੱਕਿਆਂ ਨੇ ਇਸ ਬਜ਼ੁਰਗ ਨੂੰ ਪਾਇਆ ਚੱਕਰਾਂ ਵਿਚ
NEXT STORY