ਸਿਓਲ (ਬਿਊਰੋ): ਦੱਖਣੀ ਕੋਰੀਆ ਦੇ ਸਿਹਤ ਅਧਿਕਾਰੀ ਇਕ ਛੋਟੇ ਪਰ ਵੱਧ ਰਹੇ ਕੋਰੋਨਾਵਾਇਰਸ ਪ੍ਰਕੋਪ ਦੀ ਜਾਂਚ ਕਰ ਰਹੇ ਹਨ। ਇਹ ਵਾਇਰਸ ਮੁੱਠੀ ਭਰ ਸਿਓਲ ਨਾਈਟ ਕਲੱਬਾਂ ਵਿਚ ਕੇਂਦਰਿਤ ਹੈ। ਦੇਸ਼ ਵਿਚ ਇਨਫੈਕਸ਼ਨ ਨੂੰ ਰੋਕਣ ਦੇ ਨਾਲ-ਨਾਲ ਸਮਾਜਿਕ ਪਾਬੰਦੀਸ਼ੁਦਾ ਉਪਾਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਰੀਆ ਸੈਂਟਰ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (KCDC) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਟੈਵਨ ਅਤੇ ਕਲੱਬਾਂ ਨਾਲ ਜੁੜੇ ਘੱਟੋ-ਘੱਟ 15 ਲੋਕਾਂ ਵਿਚ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜੋ ਸ਼ਹਿਰ ਵਿਚ ਕੋਰੀਅਨ ਅਤੇ ਵਿਦੇਸ਼ੀ ਲੋਕਾਂ ਲਈ ਮਸ਼ਹੂਰ ਹਨ।
ਦੱਖਣੀ ਕੋਰੀਆ ਨੇ ਹਾਲ ਹੀ ਦੇ ਦਿਨਾਂ ਵਿਚ ਸਿਰਫ ਕੁਝ ਮਾਮਲਿਆਂ ਦੀ ਸੂਚਨਾ ਦਿੱਤੀ ਹੈ ਜਿਹਨਾਂ ਵਿਚੋਂ ਜ਼ਿਆਦਾਤਰ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਵਿਚ ਹਨ। ਨਾਈਟ ਕਲੱਬ ਇਨਫੈਕਸ਼ਨ ਜਦਕਿ ਹਾਲੇ ਵੀ ਸੀਮਤ ਹੈ ਪਰ ਇਸ ਵਿਚ ਵਾਧੇ ਦਾ ਖਦਸ਼ਾ ਹੈ। ਇਹ ਵਾਇਰਸ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਦੇਸ਼ ਨੇ ਕੁਝ ਸਮਾਜਿਕ ਦੂਰੀਆਂ 'ਤੇ ਪਾਬੰਦੀਆਂ ਵਿਚ ਢਿੱਲ ਦਿੱਤੀ ਹੈ।ਕੇ.ਸੀ.ਡੀ.ਸੀ. ਦੇ ਡਾਇਰੈਕਟਰ ਜੀਓਂਗ ਯੂਨ-ਕੀਯੋਂਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹਨਾਂ ਥਾਵਾਂ 'ਤੇ ਸਾਰੀਆਂ ਸਥਿਤੀਆਂ ਖਤਰਨਾਕ ਹਨ, ਜਿਹਨਾਂ ਦੇ ਬਾਰੇ ਵਿਚ ਸਾਨੂੰ ਜ਼ਿਆਦਾ ਚਿੰਤਾ ਸੀ। ਸਾਨੂੰ ਲੱਗਦਾ ਹੈ ਕਿ ਅਜਿਹੀਆਂ ਸਹੂਲਤਾਂ ਲਈ ਪ੍ਰਬੰਧਨ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਅਤੇ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਸਹੂਲਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੋਂ ਪਰਹੇਜ਼ ਕਰੋ।''
ਸਿਓਲ ਸ਼ਹਿਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਲੱਗਭਗ 1,500 ਲੋਕਾਂ ਦੀ ਇਕ ਸੂਚੀ ਹੈ ਜੋ ਕਲੱਬਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਹੋਰ ਮਾਮਲਿਆਂ ਦੀ ਪੁਸ਼ਟੀ ਹੋਰ ਸ਼ਹਿਰਾਂ ਵਿਚ ਕੀਤੀ ਗਈ ਹੈ ਜਿੱਥੇ ਮਰੀਜ਼ ਰਹਿੰਦੇ ਸਨ ਜਾਂ ਯਾਤਰਾ ਕਰਦੇ ਸਨ। ਅਧਿਕਾਰੀਆਂ ਨੇ ਉਹਨਾਂ ਵਿਅਕਤੀਆਂ ਨੂੰ 14 ਦਿਨਾਂ ਨੂੰ ਸੈਲਫ-ਆਈਸੋਲੇਟ ਰਹਿਣ ਲਈ ਕਿਹਾ ਹੈ ਜਿਹਨਾਂ ਨੇ ਹਫਤੇ ਦੇ ਅਖੀਰ ਵਿਚ ਕਲੱਬਾਂ ਦਾ ਦੌਰਾ ਕੀਤਾ ਹੈ। ਅਜਿਹੇ ਵਿਅਕਤੀਆਂ ਦੇ ਪਰੀਖਣ ਕੀਤੇ ਜਾਣੇ ਹਨ।
ਅਮਰੀਕਾ: ਕੋਵਿਡ-19 ਨਾਲ ਜੁੜੀ ਸੋਜ ਜਿਹੀ ਦੁਰਲੱਭ ਬੀਮਾਰੀ ਨਾਲ 5 ਸਾਲਾ ਬੱਚੇ ਦੀ ਮੌਤ
NEXT STORY