ਸਿਓਲ (ਏਪੀ): ਦੱਖਣੀ ਕੋਰੀਆ ਆਪਣੇ ਪਹਿਲੇ ਸਵਦੇਸ਼ੀ ਪੁਲਾੜ ਰਾਕੇਟ ਦਾ ਪ੍ਰੀਖਣ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਨੂੰ ਅਧਿਕਾਰੀਆਂ ਨੇ ਆਪਣੇ ਉਪਗ੍ਰਹਿ ਲਾਂਚ ਪ੍ਰੋਗਰਾਮ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ। ਜੇਕਰ ਮੌਸਮ ਅਤੇ ਹੋਰ ਸਥਿਤੀਆਂ ਅਨੁਕੂਲ ਰਹਿੰਦੀਆਂ ਹਨ, ਤਾਂ ਤਿੰਨ ਪੜਾਵਾਂ ਵਾਲੇ ਨੂਰੀ ਰਾਕੇਟ ਨੂੰ ਵੀਰਵਾਰ ਸ਼ਾਮ 4 ਵਜੇ ਦੇ ਕਰੀਬ ਲਾਂਚ ਕੀਤਾ ਜਾਵੇਗਾ, ਜਿਸ ਦਾ ਉਦੇਸ਼ 1.5 ਟਨ ਸਟੀਲ ਅਤੇ ਐਲੂਮੀਨੀਅਮ ਬਲਾਕਾਂ ਨੂੰ ਧਰਤੀ ਤੋਂ 600 ਤੋਂ 800 ਕਿਲੋਮੀਟਰ ਦੀ ਦੂਰੀ 'ਤੇ ਲਿਜਾਣਾ ਹੈ।
ਪੜ੍ਹੋ ਇਹ ਅਹਿਮ ਖਬਰ -ਇਸ ਦੇਸ਼ 'ਚ ਪਹਿਲੀ ਵਾਰ ਇਕੱਠੀਆਂ 100 ਔਰਤਾਂ ਬਣੀਆਂ 'ਜੱਜ'
ਦੱਖਣੀ ਕੋਰੀਆ ਦੇ ਵਿਗਿਆਨ ਮੰਤਰਾਲੇ ਨੇ ਕਿਹਾ ਕਿ ਇੰਜੀਨੀਅਰ ਬੁੱਧਵਾਰ ਰਾਤ 47 ਮੀਟਰ ਰਾਕੇਟ ਨੂੰ ਦੇਸ਼ ਦੇ ਇਕਲੌਤੇ ਪੁਲਾੜ ਸਟੇਸ਼ਨ 'ਨਾਰੋ ਸਪੇਸ ਸੈਂਟਰ' ਦੇ ਲਾਂਚ ਪੈਡ 'ਤੇ ਲੈ ਗਏ। ਦੱਖਣੀ ਕੋਰੀਆ ਨੇ 1990 ਦੇ ਦਹਾਕੇ ਦੀ ਸ਼ੁਰੂਆਤ ਤੋਂ ਹੀ ਆਪਣੇ ਉਪਗ੍ਰਹਿਆਂ ਨੂੰ ਲਾਂਚ ਕਰਨ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਹੈ ਪਰ ਹੁਣ ਆਪਣੀ ਤਕਨੀਕ ਨਾਲ ਪੁਲਾੜ ਵਿੱਚ ਉਪਗ੍ਰਹਿ ਭੇਜਣ ਵਾਲਾ 10ਵਾਂ ਦੇਸ਼ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰੀਖਣ ਦੇਸ਼ ਦੀਆਂ ਪੁਲਾੜ ਅਭਿਲਾਸ਼ਾਵਾਂ ਲਈ ਮਹੱਤਵਪੂਰਨ ਹੋਵੇਗਾ। ਦੇਸ਼ 2030 ਤੱਕ ਚੰਦਰਮਾ 'ਤੇ ਪੁਲਾੜ ਗੱਡੀ ਭੇਜਣ ਦੀ ਯੋਜਨਾ ਵੀ ਬਣਾ ਰਿਹਾ ਹੈ।
ਡੋਨਾਲਡ ਟਰੰਪ ਦਾ ਵੱਡਾ ਐਲਾਨ, 'ਟਰੂਥ ਸੋਸ਼ਲ' ਨਾਂ ਨਾਲ ਲਾਂਚ ਕਰਨਗੇ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ
NEXT STORY