ਲੰਡਨ (ਰਾਜਵੀਰ ਸਮਰਾ)— ਸ਼ਹੀਦ ਭਗਤ ਸਿੰਘ ਕਲੱਬ ਸਾਊਥਾਲ ਯੂ.ਕੇ. ਵਲੋਂ ਦੁਨੀਆ ਭਰ ਵਿਚ ਵਸਦੇ ਅਤੇ ਪੰਜਾਬੀਆਂ ਨੂੰ ਸਮਰਪਿਤ ਸੱਭਿਆਚਾਰਕ ਸਾਲਾਨਾ ਸਮਰ ਮੇਲਾ 27 ਅਗਸਤ ਦਿਨ ਐਤਵਾਰ ਨੂੰ ਸਪਰਿੰਗ ਫੀਲਡ, ਹੇਜ਼ ਵਿਖੇ ਕਰਵਾਇਆ ਜਾਵੇਗਾ। ਕਲੱਬ ਦੇ ਪ੍ਰਧਾਨ ਸੋਨੂੰ ਬਾਜਵਾ, ਅਮਨ ਘੁੰਮਣ ਅਤੇ ਰਾਜਵੀਰ ਸਮਰਾ ਨੇ ਦੱਸਿਆ ਕਿ ਹਰ ਸਾਲ ਵੱਡੀ ਗਿਣਤੀ 'ਚ ਯੂ. ਕੇ. ਵੱਸਦੇ ਪੰਜਾਬੀ ਇਸ ਮੇਲੇ 'ਚ ਸ਼ਾਮਲ ਹੋ ਕੇ ਮਾਣ ਵਧਾਉਂਦੇ ਹਨ। ਇਸ ਦੌਰਾਨ ਜਿੱਥੇ ਪੰਜਾਬ ਦੇ ਮਕਬੂਲ ਗਾਇਕ ਰਵਿੰਦਰ ਗਰੇਵਾਲ, ਬੀਬਾ ਜਸਵਿੰਦਰ ਬਰਾੜ, ਬਲਵੀਰ ਸੂਫੀ, ਸੋਨਾ ਵਾਲੀਆ, ਅਸ਼ੋਕ ਗਿੱਲ, ਪੰਮਾ ਡੋਮੇਵਾਲੀਆ, ਪ੍ਰੇਮੀ ਜੌਹਲ, ਕੁਲਦੀਪ ਪੁਰੇਵਾਲ, ਗੁਰਜ ਸਿੱਧੂ, ਸੰਗਰਾਮ ਹਜ਼ਾਰਾਂ, ਬਲਵੀਰ ਢਿੱਲੋਂ, ਸਾਹਿਬ ਮਾਨ ਅਤੇ ਹਾਸਰਸ ਕਲਾਕਾਰ ਧੀਰਜ ਕੁਮਾਰ ਤੋਂ ਇਲਾਵਾ ਰੂਪ ਦਵਿੰਦਰ ਕੌਰ ਆਏ ਹੋਏ ਲੋਕਾਂ ਦਾ ਮਨੋਰੰਜਨ ਕਰਨਗੇ। ਪ੍ਰਬੰਧਕਾਂ ਮੁਤਾਬਕ ਦਰਸ਼ਕਾਂ ਲਈ ਯੋਗ ਪ੍ਰਬੰਧ ਕਰਨਗੇ ਤੇ ਇਸ ਦੌਰਾਨ ਆਏ ਹੋਏ ਲੋਕ ਗਿੱਧਾ, ਭੰਗੜਾ ਅਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਸੱਭਿਆਚਾਰਕ ਵੰਨਗੀਆਂ ਦਾ ਵੀ ਨਜ਼ਾਰਾ ਲੈ ਸਕਣਗੇ। ਮੇਲੇ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸਥਾਨਕ ਐਮ. ਪੀ. ਜੌਹਨ ਮੈਕਡੌਨਲਡ ਅਤੇ ਐਮ. ਪੀ. ਵਰਿੰਦਰ ਸ਼ਰਮਾ ਸ਼ਾਮਲ ਹੋਣਗੇ। ਇਸ ਮੌਕੇ ਕਲੱਬ ਦੇ ਮੈਂਬਰਾਂ ਵਲੋਂ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਜਾਵੇਗਾ। ਸਮਰ ਮੇਲੇ 'ਚ ਪ੍ਰਸਿੱਧ ਲੇਖਕ ਸ਼ਿਵਚਰਨ, ਜੱਗੀ ਕੁੱਸਾ, ਸਾਥੀ ਲੁਧਿਆਣਵੀ, ਮਹਿੰਦਰ ਧਾਲੀਵਾਲ, ਅਜ਼ੀਮ ਸ਼ੇਖਰ, ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਅਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਰਹਿਣਗੀਆਂ।
ਸਪੇਨ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 15
NEXT STORY