ਮਾਸਕੋ (ਬਿਊਰੋ)— ਅਮਰੀਕਾ ਦੀਆਂ ਪ੍ਰਾਈਵੇਟ ਕੰਪਨੀਆਂ ਜਿੱਥੇ ਆਮ ਲੋਕਾਂ ਨੂੰ ਪੁਲਾੜ ਤੱਕ ਲੈ ਜਾਣ ਦੀਆਂ ਤਿਆਰੀਆਂ ਕਰ ਰਹੀਆਂ ਹਨ, ਉੱਥੇ ਰੂਸ ਕੁਝ ਬਹੁਤ ''ਵੱਡਾ'' ਕਰਨ ਦੀ ਕੋਸ਼ਿਸ਼ ਵਿਚ ਹੈ। ਖਬਰਾਂ ਮੁਤਾਬਕ ਰੂਸੀ ਪੁਲਾੜ ਏਜੰਸੀ ਰੋਸਕੌਸਮਸ ਅੰਤਰ ਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) 'ਤੇ ਇਕ 'ਲਗਜ਼ਰੀ ਹੋਟਲ' ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਕੋਈ ਵੀ ਵਿਅਕਤੀ ਜੋ 4 ਕਰੋੜ ਡਾਲਰ ਮਤਲਬ 256 ਕਰੋੜ ਰੁਪਏ ਖਰਚ ਕਰਨ ਲਈ ਤਿਆਰ ਹੋਵੇਗਾ, ਉਹ ਇਸ ਹੋਟਲ ਵਿਚ ਇਕ ਜਾਂ 2 ਹਫਤੇ ਲਈ ਰਹਿ ਸਕੇਗਾ। ਇਸ ਦੇ ਇਲਾਵਾ 2 ਕਰੋੜ ਡਾਲਰ ਦੇਣ 'ਤੇ ਉਸ ਨੂੰ ਪੁਲਾੜ ਯਾਤਰੀਆਂ ਨਾਲ 'ਸਪੇਸ ਵਾਕ' ਕਰਨ ਦਾ ਮੌਕਾ ਮਿਲੇਗਾ।
ਇਕ ਮੈਗਜ਼ੀਨ ਵਿਚ ਛਪੀ ਖਬਰ ਮੁਤਾਬਕ ਰੂਸੀ ਸਪੇਸ ਠੇਕੇਦਾਰ (ਆਰ. ਕੇ. ਕੇ.) ਐਨਰਜੀਆ ਨੂੰ ਇਸ ਹੋਟਲ ਦੇ ਨਿਰਮਾਣ ਦੀ ਰਣਨੀਤੀ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਹੋਟਲ ਨੂੰ ਬਣਾਉਣ ਵਿਚ ਕਰੀਬ 27.9 ਕਰੋੜ ਡਾਲਰ (1786 ਕਰੋੜ ਰੁਪਏ) ਤੋਂ ਲੈ ਕੇ 44.6 ਕਰੋੜ ਡਾਲਰ (2855 ਕਰੋੜ ਰੁਪਏ) ਤੱਕ ਦਾ ਖਰਚ ਆ ਸਕਦਾ ਹੈ। ਇਸ ਹੋਟਲ ਵਿਚ ਸੋਣ ਲਈ 4 ਕਮਰੇ ਹੋਣਗੇ ਅਤੇ ਹਰ ਕਮਰੇ ਵਿਚ 9 ਇੰਚ ਦੀ ਖਿੜਕੀ ਹੋਵੇਗੀ। ਇਸ ਦੇ ਨਾਲ ਹੀ ਹੋਟਲ ਵਿਚ ਮੈਡੀਕਲ ਅਤੇ ਹਾਈਜੀਨ ਸਟੇਸ਼ਨ ਅਤੇ 16 ਇੰਚ ਦੀ ਖਿੜਕੀ ਵਾਲਾ ਲੌਂਜ ਖੇਤਰ ਵੀ ਹੋਵੇਗਾ। ਪੁਲਾੜ ਵਿਚ ਬਨਣ ਵਾਲੇ ਇਸ ਹੋਟਲ ਵਿਚ ਹਰ ਸਾਲ ਕਰੀਬ 6 ਯਾਤਰੀਆਂ ਦੇ ਇਕ ਹਫਤੇ ਤੱਕ ਰਹਿਣ ਨਾਲ ਕੰਪਨੀ 7 ਸਾਲ ਵਿਚ ਇਸ ਦੀ ਲਾਗਤ ਵਸੂਲ ਕਰ ਪਾਏਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਹੋਟਲ ਨੂੰ ਬਨਣ ਵਿਚ ਘੱਟ ਤੋਂ ਘੱਟ ਪੰਜ ਸਾਲਾ ਦਾ ਸਮਾਂ ਲੱਗੇਗਾ।
ਮੈਲਬੌਰਨ 'ਚ ਕ੍ਰਿਸਮਸ ਦੇ ਜਸ਼ਨ ਮਗਰੋਂ ਦਿੱਸੇ ਕੂੜੇ ਦੇ ਢੇਰ
NEXT STORY