ਮੈਡ੍ਰਿਡ (ਬਿਊਰੋ): ਦੁਨੀਆ ਦਾ ਹਰੇਕ ਦੇਸ਼ ਭਾਵੇਂ ਉਹ ਅਮੀਰ ਹੈ ਜਾਂ ਗਰੀਬ ਸਭ 'ਤੇ ਜਲਵਾਯੂ ਤਬਦੀਲੀ ਦਾ ਅਸਰ ਪਿਆ ਹੈ। ਵਾਤਾਵਰਨ ਵਿਚ ਤਬਦੀਲੀ ਦੇ ਮਾੜੇ ਪ੍ਰਭਾਵਾਂ 'ਤੇ ਚਰਚਾ ਦੇ ਵਿਚ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਸਾਹਮਣੇ ਆਈ ਹੈ। ਜਰਮਨੀ ਅਤੇ ਕੈਨੇਡਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਸਿਖਰ 'ਤੇ ਹਨ। ਇਸ ਸੂਚੀ ਵਿਚ ਵੀਅਤਨਾਮ 6ਵੇਂ, ਬੰਗਲਾਦੇਸ਼ 7ਵੇਂ, ਅਮਰੀਕਾ 12ਵੇਂ ਅਤੇ ਫਰਾਂਸ 15ਵੇਂ ਸਥਾਨ 'ਤੇ ਹੈ। ਭਾਰਤ ਇਸ ਗਲੋਬਲ ਸੂਚੀ ਵਿਚ 5ਵੇਂ ਸਥਾਨ 'ਤੇ ਹੈ। ਕਲਾਈਮੇਟ ਰਿਸਕ ਇੰਡੈਕਸ 2020 ਨਾਮ ਦੀ ਇਹ ਸਾਲਾਨਾ ਰਿਪੋਰਟ ਜਰਮਨਵਾਚ ਨੇ ਤਿਆਰ ਕੀਤੀ ਹੈ। ਰਿਪੋਰਟ ਨੂੰ ਸਪੇਨ ਦੀ ਰਾਜਧਾਨੀ ਮੈਡ੍ਰਿਡ ਵਿਚ ਹੋ ਰਹੇ ਕਰੀਬ 200 ਦੇਸ਼ਾਂ ਦੇ ਅੰਤਰਰਾਸ਼ਟਰੀ ਵਾਤਾਵਰਨ ਸੰਮੇਲਨ ਤੋਂ ਵੱਖ ਪ੍ਰੋਗਰਾਮ ਵਿਚ ਪੇਸ਼ ਕੀਤਾ ਗਿਆ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਾਤਾਵਰਨ ਤਬਦੀਲੀ ਦੇ ਮਾੜੇ ਪ੍ਰਭਾਵਾਂ ਦਾ ਅਸਰ ਭਾਰਤ 'ਤੇ ਵੀ ਪਿਆ ਹੈ। 2018 ਵਿਚ ਵੀ ਭਾਰਤ 5ਵੇਂ ਸਥਾਨ 'ਤੇ ਸੀ, ਜਿੱਥੇ ਪ੍ਰਦੂਸ਼ਣ ਦੇ ਕਾਰਨ ਪੈਦਾ ਹੋਣ ਵਾਲੇ ਰੋਗਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਦੁਨੀਆ ਵਿਚ ਸਭ ਤੋਂ ਵੱਧ ਹੋ ਜਾਵੇਗੀ। ਵਧੇਰੇ ਜਾਨੀ ਨੁਕਸਾਨ ਦੇ ਇਲਾਵਾ ਆਰਥਿਕ ਨੁਕਸਾਨ ਵਿਚ ਭਾਰਤ ਦਾ ਸਥਾਨ ਦੂਜਾ ਹੈ। ਪ੍ਰਦੂਸ਼ਣ ਦੇ ਕਾਰਨ ਭਾਰਤ ਨੂੰ ਹਰੇਕ ਸਾਲ ਕਰੋੜਾਂ ਡਾਲਰਾਂ ਦਾ ਨੁਕਸਾਨ ਹੋ ਰਿਹਾ ਹੈ। ਜਾਪਾਨ, ਫਿਲੀਪੀਨ, ਜਰਮਨੀ ਉਨ੍ਹਾਂ ਚੋਟੀ ਦੇ ਦੇਸ਼ਾਂ ਵਿਚ ਰਹੇ ਹਨ, ਜਿੱਥੇ ਪਿਛਲੇ ਸਾਲ ਪ੍ਰਤੀਕੂਲ ਮੌਸਮ ਨਾਲ ਸਭ ਤੋਂ ਵੱਧ ਨੁਕਸਾਨ ਹੋਇਆ।
ਮਿਆਂਮਾਰ ਅਤੇ ਹੈਤੀ ਜਿਹੇ ਛੋਟੇ ਦੇਸ਼ ਅਤੇ ਗਰੀਬ ਦੇਸ਼ ਵੀ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ। ਜਦਕਿ ਸੰਪੰਨ ਦੇਸ਼ ਜਾਪਾਨ 2018 ਤੋਂ ਵਾਤਾਵਰਨ ਵਿਚ ਤਬਦੀਲੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਵਾਤਾਵਰਨ ਥਿੰਕਟੈਂਕ ਜਰਮਨਵਾਚ ਵੱਲੋਂ ਜਾਰੀ ਰਿਪੋਰਟ ਦੇ ਮੁਤਾਬਕ ਜਾਪਾਨ ਨੇ ਪਿਛਲੇ ਸਾਲ ਮੀਂਹ ਦੇ ਬਾਅਦ ਹੜ੍ਹ, ਦੋ ਵਾਰ ਗਰਮੀ ਅਤੇ ਬੀਤੇ 25 ਸਾਲਾਂ ਵਿਚ ਸਭ ਤੋਂ ਵਿਨਾਸ਼ਕਾਰੀ ਤੂਫਾਨ ਦਾ ਸਾਹਮਣਾ ਕੀਤਾ। ਇਸ ਕਾਰਨ ਪੂਰੇ ਦੇਸ਼ ਵਿਚ ਸੈਂਕੜੇ ਲੋਕਾਂ ਦੀਆਂ ਮੌਤਾਂ ਹੋਈਆਂ, ਹਜ਼ਾਰਾਂ ਲੋਕ ਬੇਘਰ ਹੋਏ ਅਤੇ ਕਰੀਬ 35 ਅਰਬ ਡਾਲਰ ਦਾ ਨੁਕਸਾਨ ਹੋਇਆ। ਅਪਡੇਟ ਕੀਤੇ ਗਏ ਜਲਵਾਯੂ ਖਤਰੇ ਦੇ ਸੂਚਕਾਂਕ ਮੁਤਾਬਕ ਸ਼੍ਰੇਣੀ-5 ਦਾ ਮੈਂਗਹਟ ਤੂਫਾਨ ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਚੱਕਰਵਾਤੀ ਤੂਫਾਨ ਰਿਹਾ ਜੋ ਸਤੰਬਰ ਮਹੀਨੇ ਵਿਚ ਉੱਤਰੀ ਫਿਲੀਪੀਂਸ ਵਿਚੋਂ ਹੋ ਕੇ ਲੰਘਿਆ।
ਇਸ ਤੂਫਾਨ ਕਾਰਨ ਕਰੀਬ ਢਾਈ ਲੱਖ ਲੋਕਾਂ ਨੂੰ ਵਿਸਥਾਪਿਤ ਹੋਣਾ ਪਿਆ ਅਤੇ ਜਾਨਲੇਵਾ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਜਰਮਨੀ ਨੂੰ ਬੀਤੇ ਸਾਲ ਲੰਬੇ ਮਿਆਦ ਵਾਲੀ ਗਰਮੀ ਦੇ ਕਹਿਰ ਅਤੇ ਸੋਕੇ ਦਾ ਸਾਹਮਣਾ ਕਰਨਾ ਪਿਆ। ਇੱਥੇ ਔਸਤ ਤਾਪਮਾਨ ਕਰੀਬ 3 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਇਸ ਕਾਰਨ ਚਾਰ ਮਹੀਨਿਆਂ ਵਿਚ 1,250 ਲੋਕਾਂ ਦੀ ਬੇਵਕਤੀ ਮੌਤ ਹੋਈ ਅਤੇ 5 ਅਰਬ ਡਾਲਰ ਦਾ ਨੁਕਸਾਨ ਹੋਇਆ। ਭਾਰਤ ਨੇ ਵੀ 2018 ਵਿਚ ਲੂ ਦੇ ਕਹਿਰ ਅਤੇ 100 ਸਾਲ ਦੀ ਸਭ ਤੋਂ ਭਿਆਨਕ ਹੜ੍ਹ ਅਤੇ ਦੋ ਤੂਫਾਨਾਂ ਦਾ ਸਾਹਮਣਾ ਕੀਤਾ। ਇਸ ਵਿਚ ਕੁੱਲ 38 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਸਾਲ 2018 ਵਿਚ ਮੌਸਮ ਦੇ ਕਾਰਨ ਆਈ ਆਫਤ ਨਾਲ ਸਾਬਤ ਹੋਇਆ ਕਿ ਸਭ ਤੋਂ ਵਿਕਸਿਤ ਅਰਥਵਿਵਸਥਾ ਵੀ ਕੁਦਰਤ ਦੀ ਦਇਆ 'ਤੇ ਨਿਰਭਰ ਹੈ।
ਜਰਮਨਵਾਚ ਦੀ ਸ਼ੋਧਕਰਤਾ ਲੌਰਾ ਸਕਰੀਫਰ ਨੇ ਕਿਹਾ,''ਵਿਗਿਆਨ ਨੇ ਸਾਬਤ ਕੀਤਾ ਹੈ ਕਿ ਜਲਵਾਯੂ ਤਬਦੀਲੀ ਅਤੇ ਬਾਰ-ਬਾਰ ਵੱਗਣ ਵਾਲੀਆਂ ਗਰਮ ਹਵਾਵਾਂ ਦੇ ਵਿਚ ਡੂੰਘਾ ਸੰਬੰਧ ਹੈ।'' ਉਨ੍ਹਾਂ ਨੇ ਕਿਹਾ,''ਯੂਰਪ ਵਿਚ 100 ਸਾਲ ਪਹਿਲਾਂ ਦੇ ਮੁਕਾਬਲੇ ਗਰਮ ਹਵਾਵਾਂ ਦੇ ਚੱਲਣ ਦਾ ਖਦਸ਼ਾ 100 ਗੁਣਾ ਤੱਕ ਵੱਧ ਗਿਆ ਹੈ।
ਇਸ ਦੇਸ਼ 'ਚ ਖਸਰਾ ਬਣਿਆ ਜਾਨ ਦਾ ਖਤਰਾ, ਗਲੀਆਂ 'ਚ ਲੱਗੇ ਲਾਲ ਝੰਡੇ
NEXT STORY