ਮੈਡ੍ਰਿਡ-ਸਪੇਨ ਦੇ ਰੱਖਿਆ ਮੰਤਰਾਲਾ ਨੇ ਉਨ੍ਹਾਂ 160 ਹੋਰ ਅਫਗਾਨ ਨਾਗਰਿਕਾਂ ਨੂੰ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਤੋਂ ਕੱਢਿਆ ਹੈ ਜੋ ਕਿ ਤਾਲਿਬਾਨ ਦਾ ਕੰਟਰੋਲ ਹੋਣ ਤੋਂ ਬਾਅਦ ਉਥੋਂ ਨਹੀਂ ਨਿਕਲ ਪਾਏ ਸਨ। ਰੱਖਿਆ ਮੰਤਰਾਲਾ ਨੇ ਕਿਹਾ ਕਿ ਅਫਗਾਨ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਹਿਲਾਂ ਪਾਕਿਸਤਾਨ ਲਿਆਂਦਾ ਗਿਆ ਜਿਸ ਤੋਂ ਬਾਅਦ ਉਹ ਮੰਗਲਵਾਰ ਦੇਰ ਰਾਤ ਜਹਾਜ਼ ਰਾਹੀਂ ਮੈਡ੍ਰਿਡ ਨੇੜੇ ਸਥਿਤ ਫੌਜੀ ਅੱਡੇ ਪਹੁੰਚੇ।
ਇਹ ਵੀ ਪੜ੍ਹੋ : ਕਿਮ ਨੇ ਲਿਆ ‘ਅਜੇਤੂ’ ਫੌਜ ਤਿਆਰ ਕਰਨ ਦਾ ਸੰਕਲਪ
ਸਪੇਨ ਨੇ ਉਨ੍ਹਾਂ ਫਸੇ ਹੋਏ ਮਜ਼ਦੂਰਾਂ ਲਈ ਇਹ ਮੁਹਿੰਮ ਚਲਾਈ ਸੀ ਜੋ ਕਿ ਅਗਸਤ 'ਚ ਜਹਾਜ਼ ਰਾਹੀਂ ਅਫਗਾਨਿਸਤਾਨ ਨਹੀਂ ਛੱਡ ਸਕੇ ਸਨ। ਉਸ ਦੌਰਾਨ ਸਪੇਨ ਨੇ ਕਾਬੁਲ ਹਵਾਈ ਅੱਡੇ ਰਾਹੀਂ 2,200 ਲੋਕਾਂ ਨੂੰ ਕੱਢਿਆ ਸੀ ਜਿਨ੍ਹਾਂ 'ਚ ਸਪੇਨ ਦੇ ਨਾਗਰਿਕ ਅਤੇ ਅਫਗਾਨ ਸ਼ਾਮਲ ਸਨ।
ਇਹ ਵੀ ਪੜ੍ਹੋ : ਪਾਕਿਸਤਾਨੀ ਸਿੱਖਾਂ ਵਲੋਂ ਖਾਲਿਸਤਾਨ ਤੇ ਸਿੱਖ ਫਾਰ ਜਸਟਿਸ ਸੰਗਠਨ ਦਾ ਵਿਰੋਧ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਨੂੰ ਖੰਜਰ ਵਾਂਗ ਚੁੱਭੇ ਅਮਰੀਕੀ ਉਪ ਵਿਦੇਸ਼ ਮੰਤਰੀ ਦੇ ਬਿਆਨ, ਬੁੱਧੀਜੀਵੀ ਬੋਲੇ ਕਿਉਂ ਅਸੀਂ ਖੁਦ ਨੂੰ ਵਿਛਾ ਦਿੰਦੇ ਹਾਂ?
NEXT STORY