ਏਥਨਜ਼ (ਏਜੰਸੀ)- ਪੂਰਬੀ ਟਾਪੂ ਰੋਡਜ਼ ਨੇੜੇ ਸ਼ੁੱਕਰਵਾਰ ਸਵੇਰੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਸਪੀਡਬੋਟ ਪਲਟ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰਾਂ ਨੂੰ ਬਚਾਅ ਲਿਆ ਗਿਆ। ਗ੍ਰੀਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਸ਼੍ਰੀਲੰਕਾ ਦੀ ਜਲ ਸੈਨਾ ਨੇ 25 ਬੱਚਿਆਂ ਸਮੇਤ 102 ਰੋਹਿੰਗਿਆ ਨੂੰ ਬਚਾਇਆ
ਕੋਸਟ ਗਾਰਡ ਨੇ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸਪੀਡਬੋਟ ਗਸ਼ਤੀ ਜਹਾਜ਼ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਘਟਨਾ ਕਾਰਨ ਪ੍ਰਵਾਸੀ ਸਮੁੰਦਰ ਵਿਚ ਡਿੱਗ ਗਏ। ਅਧਿਕਾਰੀਆਂ ਨੇ ਦੱਸਿਆ ਕਿ ਤੱਟ ਰੱਖਿਅਕ ਜਹਾਜ਼ਾਂ ਅਤੇ ਹੈਲੀਕਾਪਟਰ ਦੀ ਮਦਦ ਨਾਲ ਬਚਾਅ ਕਾਰਜ ਜਾਰੀ ਹਨ।
ਇਹ ਵੀ ਪੜ੍ਹੋ: ਗੂਗਲ ਮੈਪਸ ਨੇ ਸੁਲਝਾਈ ਇਕ ਸਾਲ ਪੁਰਾਣੇ ਕਤਲ ਕੇਸ ਦੀ ਗੁੱਥੀ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਲੰਕਾ ਦੀ ਜਲ ਸੈਨਾ ਨੇ 25 ਬੱਚਿਆਂ ਸਮੇਤ 102 ਰੋਹਿੰਗਿਆ ਨੂੰ ਬਚਾਇਆ
NEXT STORY