ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਉਹ ਬਚਪਨ 'ਚ ਇੰਡੋਨੇਸ਼ੀਆ 'ਚ ਬਿਤਾਏ ਆਪਣੇ ਸਾਲਾਂ ਦੌਰਾਨ ਰਾਮਾਇਣ ਅਤੇ ਮਹਾਭਾਰਤ ਦੀਆਂ ਕਥਾਵਾਂ ਸੁਣਿਆ ਕਰਦੇ ਸਨ ਜਿਸ ਕਾਰਨ ਉਨ੍ਹਾਂ ਦੇ ਮਨ 'ਚ ਭਾਰਤ ਲਈ ਹਮੇਸ਼ਾ ਵਿਸ਼ੇਸ਼ ਥਾਂ ਰਹੀ ਹੈ। ਓਬਾਮਾ ਨੇ 'ਏ ਪ੍ਰੋਮਿਸਡ ਲੈਂਡ' ਨਾਮੀ ਆਪਣੀ ਕਿਤਾਬ 'ਚ ਭਾਰਤ ਪ੍ਰਤੀ ਆਪਣੀ ਖਿੱਚ ਬਾਰੇ ਖੁੱਲ੍ਹ ਕੇ ਲਿਖਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਪ੍ਰਤੀ ਉਨ੍ਹਾਂ ਦੇ ਪਿਆਰ ਦਾ ਮੁੱਖ ਕਾਰਣ ਮਹਾਤਮਾ ਗਾਂਧੀ ਹਨ ਜਿਨ੍ਹਾਂ ਦਾ ਬਰਤਾਨਵੀ ਰਾਜ ਵਿਰੁੱਧ ਸਫਲ ਅਹਿੰਸਕ ਅੰਦੋਲਨ ਹੋਰਨਾਂ ਤ੍ਰਿਸਕਾਰੇ ਅਤੇ ਹਾਸ਼ੀਏ 'ਤੇ ਪਹੁੰਚੇ ਲੋਕਾਂ ਲਈ ਉਮੀਦ ਦੀ ਇਕ ਕਿਰਨ ਬਣਿਆ।
ਇਹ ਵੀ ਪੜ੍ਹੋ:- ਇਸ ਦੇਸ਼ ਨੇ ਲਗਾਈ ਫੇਸਬੁੱਕ 'ਤੇ ਪਾਬੰਦੀ
ਪਾਕਿ ਫੌਜ 'ਚ ਕੁਝ ਅਨਸਰਾਂ ਦੇ ਅਲਕਾਇਦਾ ਨਾਲ ਸਨ ਸਬੰਧ
ਓਬਾਮਾ ਨੇ ਕਿਹਾ ਕਿ ਉਨ੍ਹਾਂ ਐਬਟਾਬਾਦ ਵਿਖੇ ਲਾਦੇਨ ਦੇ ਟਿਕਾਣੇ 'ਤੇ ਛਾਪਾ ਮਾਰਨ ਦੀ ਮੁਹਿੰਮ ਦੌਰਾਨ ਪਾਕਿਸਤਾਨ ਨੂੰ ਸ਼ਾਮਲ ਕਰਨ ਤੋਂ ਨਾਂਹ ਕਰ ਦਿੱਤੀ ਸੀ ਕਿਉਂਕਿ ਉਹ ਇਹ ਗੱਲ ਜਾਣਦੇ ਸਨ ਕਿ ਪਾਕਿਸਤਾਨ ਦੀ ਫੌਜ ਖਾਸ ਕਰ ਕੇ ਉਸ ਦੀ ਖੁਫੀਆ ਸੇਵਾ 'ਚ ਕੁਝ ਅਨਸਰਾਂ ਦੇ ਤਾਲਿਬਾਨ ਅਤੇ ਅਲਕਾਇਦਾ ਨਾਲ ਸਬੰਧ ਸਨ।
ਇਹ ਵੀ ਪੜ੍ਹੋ:- ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ?
ਸ਼ੀ ਨੇ ਕੋਵਿਡ-19 ਦਾ ਟੀਕਾ ਵਿਕਸਿਤ ਕਰਨ ਲਈ ਭਾਰਤ, ਬ੍ਰਿਕਸ ਦੇਸ਼ਾਂ ਨਾਲ ਸਹਿਯੋਗ ਦੀ ਕੀਤੀ ਪੇਸ਼ਕਸ਼
NEXT STORY