ਰੋਮ (ਟੇਕ ਚੰਦ)- 'ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ (ਬਰੇਸ਼ੀਆ) ਨੂੰ ਕੌਮੀ ਪੱਧਰ 'ਤੇ ਮਾਨਤਾ ਮਿਲ ਗਈ ਹੈ, ਜਿਸ ਦਾ ਸਿਹਰਾ ਸਮੁੱਚੀ ਸੰਗਤ ਨੂੰ ਜਾਂਦਾ ਹੈ।' ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ (ਬਰੇਸ਼ੀਆ) ਦੇ ਸਾਬਕਾ ਪ੍ਰਧਾਨ ਅਮਰੀਕ ਲਾਲ ਦੌਲੀਕੇ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਉਹ ਲਗਭਗ ਅੱਠ ਸਾਲ ਤੋਂ ਬਰੇਸ਼ੀਆ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਰਹੇ ਹਨ ਤੇ ਸੰਗਤਾਂ ਨੇ ਉਨ੍ਹਾਂ ਨੂੰ ਬੇਹੱਦ ਸਹਿਯੋਗ ਦਿੱਤਾ। ਸੰਗਤਾਂ ਦੀ ਬਦੌਲਤ ਹੀ ਅੱਜ ਮਨੈਰਬੀਓ ਵਿਖੇ ਗੁਰੂ ਘਰ ਦੀ ਸ਼ਾਨਦਾਰ ਬਿਲਡਿੰਗ ਸਥਾਪਿਤ ਹੋ ਸਕੀ ਹੈ।
ਇਹ ਵੀ ਪੜ੍ਹੋ- ਯਾਤਰੀ ਕਿਰਪਾ ਕਰ ਕੇ ਧਿਆਨ ਦੇਣ ! ਰੇਲਵੇ ਨੇ ਸੈਂਕੜੇ ਟਰੇਨਾਂ ਕੀਤੀਆਂ ਰੱਦ, ਝੱਲਣੀ ਪਵੇਗੀ ਭਾਰੀ ਪਰੇਸ਼ਾਨੀ
ਉਨ੍ਹਾਂ ਕਿਹਾ ਕਿ ਇਹ ਮਾਨਤਾ ਮਿਲਣ ਕਾਰਨ ਹੁਣ ਇਟਲੀ ਵਿੱਚ ਜੋ ਵੀ ਵਿਅਕਤੀ 730 ਦਾ ਦਮਾਂਦਾ ਕਰੇਗਾ ਉਸ ਦਾ ਕੁਝ ਹਿੱਸਾ ਇਸ ਗੁਰੂ ਘਰ ਨੂੰ ਆਇਆ ਕਰੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਇਹ ਦਮਾਂਦਾ ਕਰਨਗੇ ਤਾਂ ਉਨ੍ਹਾਂ ਨੂੰ ਇਕ ਕੋਡ ਦੇਣਾ ਪਵੇਗਾ।
ਵਰਨਣਯੋਗ ਹੈ ਕਿ ਮਨੈਰਬੀਓ (ਬਰੇਸ਼ੀਆ) ਵਿਖੇ ਸਥਿਤ ਗੁਰੂ ਘਰ ਨੂੰ ਉਸਾਰਨ ਵਿੱਚ ਅਮਰੀਕ ਸਿੰਘ ਦੌਲੀਕੇ ਦਾ ਅਹਿਮ ਯੋਗਦਾਨ ਹੈ ਜਿਨ੍ਹਾਂ ਨੇ ਕਰੋਨਾ ਕਾਲ ਵਿੱਚ ਆਪਣੀਆਂ ਸੇਵਾਵਾਂ ਨਿਰਵਿਘਨ ਜਾਰੀ ਰੱਖਦਿਆਂ ਗੁਰੂ ਘਰ ਦੀ ਸ਼ਾਨਦਾਰ ਬਿਲਡਿੰਗ ਸੰਗਤਾਂ ਦੇ ਸਨਮੁੱਖ ਕੀਤੀ ਸੀ।
ਇਹ ਵੀ ਪੜ੍ਹੋ- 'ਟੈਰਿਫ਼ ਵਾਰ' ਦਰਮਿਆਨ ਇਸ ਦੇਸ਼ ਦੇ ਨਾਗਰਿਕਾਂ ਲਈ ਜਾਰੀ ਹੋ ਗਈ ਟਰੈਵਲ ਅਡਵਾਈਜ਼ਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡਾ ਹੈਲੀਕਾਪਟਰ ਹਾਦਸਾ: 3 ਬੱਚਿਆਂ ਸਣੇ 6 ਲੋਕਾਂ ਦੀ ਹੋਈ ਦਰਦਨਾਕ ਮੌਤ
NEXT STORY