ਬ੍ਰਿਸਬੇਨ ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਪੁਲਸ ਨੇ ਸੰਕਟਕਾਲੀਨ ਸਥਿਤੀ ਦਾ ਐਲਾਨ ਕੀਤਾ ਹੈ ਕਿਉਂਕਿ ਇੱਥੋਂ ਦੀ ਮਕੈਨੀਕਲ ਵਰਕਸ਼ਾਪ ਵਿਚ ਅੱਗ ਲੱਗ ਜਾਣ ਕਾਰਨ ਵੱਡੀ ਮਾਤਰਾ ਵਿਚ ਧੂੰਆਂ ਨਿਕਲ ਰਿਹਾ ਹੈ। ਸ਼ਹਿਰ ਦੇ ਉੱਤਰ ਵਿਚ ਵਰਜ਼ੀਨੀਆ ਵਿਚ ਪ੍ਰੀਚਾਰਡ ਸਟ੍ਰੀਟ ਸਾਈਟ 'ਤੇ ਧੂੰÎਏ ਦੀ ਮੋਟੀ ਚਾਦਰ ਵਿਛ ਗਈ ਹੈ। ਅੱਗ ਸ਼ਾਮ ਦੇ 3:30 'ਤੇ ਲੱਗੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਹੈ।
ਫਾਇਰ ਫਾਇਟਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅੱਗ ਦੇ ਲਗਾਤਾਰ ਬੱਲਣ ਕਾਰਨ ਉਸ ਵਿਚੋਂ ਜ਼ਹਿਰੀਲਾ ਧੂੰਆਂ ਨਿਕਲ ਰਿਹਾ ਹੈ, ਜਿਸ ਕਾਰਨ ਆਲੇ-ਦੁਆਲੇ ਰਹਿਣ ਵਾਲੇ ਨਾਗਰਿਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਪੁਲਸ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਬੰਦ ਰੱਖਣ ਲਈ ਕਿਹਾ ਹੈ।
ਪੁਲਸ ਨੇ ਸੈਂਡਗੇਟ ਰੋਡ, ਨਿਊਟਨ ਰੋਡ ਅਤੇ ਪ੍ਰੀਚਰਡ ਰੋਡ ਦੀ ਸੀਮਾ ਨੂੰ ਖਤਰੇ ਵਾਲਾ ਖੇਤਰ ਐਲਾਨਿਆ ਹੈ। ਪੁਲਸ ਮੁਤਾਬਕ ਇਸ ਹਾਦਸੇ ਵਿਚ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਅਫਗਾਨਿਸਤਾਨ ਕਾਰ ਬੰਬ ਹਮਲੇ 'ਚ 5 ਜਖ਼ਮੀ
NEXT STORY