ਨਿਊਯਾਰਕ— ਅਮਰੀਕਾ ਦੇ ਇਕ ਸਿੱਖ ਵਿਅਕਤੀ ਦੀ ਕਥਿਤ ਤੌਰ 'ਤੇ ਕੀਤੀ ਗਈ ਹੱਤਿਆ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਿੱਖ ਵਿਅਕਤੀ ਪਿਛਲੇ ਹਫਤੇ ਨਿਊ ਜਰਸੀ 'ਚ ਆਪਣੇ ਸਟੋਰ 'ਚ ਮ੍ਰਿਤ ਮਿਲਿਆ ਸੀ। ਉਸ ਦੇ ਸਰੀਰ 'ਤੇ ਚਾਕੂ ਨਾਲ ਹਮਲਾ ਕਰਨ ਦੇ ਕਈ ਜ਼ਖਮ ਸਨ।
ਤਰਲੋਕ ਸਿੰਘ (55) ਨੂੰ 16 ਅਗਸਤ ਨੂੰ ਉਨ੍ਹਾਂ ਦੇ ਚਚੇਰੇ ਭਰਾ ਨੇ ਉਨ੍ਹਾਂ ਦੇ ਸਟੋਰ 'ਚ ਮ੍ਰਿਤ ਦੇਖਿਆ ਸੀ। ਉਨ੍ਹਾਂ ਦੀ ਛਾਤੀ 'ਤੇ ਚਾਕੂ ਨਾਲ ਹਮਲੇ ਕਰਨ ਦੇ ਨਿਸ਼ਾਨ ਸਨ। ਪਿਛਲੇ ਤਿੰਨ ਹਫਤਿਆਂ 'ਚ ਅਮਰੀਕਾ 'ਚ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਇਹ ਤੀਜੀ ਘਟਨਾ ਸੀ। ਐਸੈਕਸ ਕਾਉਂਟੀ ਦੇ ਕਾਰਜਕਾਰੀ ਪ੍ਰੋਸੀਕਿਊਸ਼ਨ ਰਾਬਰਟ ਲੈਰਿਨੋ ਨੇ ਦੱਸਿਆ ਕਿ ਨੇਵਾਰਕ ਦੇ 55 ਸਾਲਾ ਓਬਿਆਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ 'ਤੇ ਸਿੰਘ ਦੀ ਹੱਤਿਆ ਦਾ ਦੋਸ਼ ਲਾਇਆ ਗਿਆ ਹੈ। ਓਬਿਆਰਾ ਨੂੰ ਹਿਰਾਸਤ 'ਚ ਲੈਣ 'ਤੇ ਕੱਲ ਸੁਣਵਾਈ ਹੋਵੇਗੀ।
ਰਾਹੁਲ ਨੇ ਜਰਮਨ ਮੰਤਰੀ ਨਾਲ ਕੇਰਲ ਦੀ ਹੜ੍ਹ ਤੇ ਜੀ.ਐੱਸ.ਟੀ. 'ਤੇ ਕੀਤੀ ਚਰਚਾ
NEXT STORY