ਇੰਟਰਨੈਸ਼ਨਲ ਡੈਸਕ : ਤੁਰਕੀ-ਈਰਾਨ ਸਰਹੱਦ ’ਤੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਈਰਾਨ ਦੀ ਆਈ. ਆਰ. ਐੱਨ. ਏ. ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਭੂਚਾਲ ਉੱਤਰ-ਪੱਛਮੀ ਈਰਾਨ ਦੇ ਪੱਛਮੀ ਅਜ਼ਰਬਾਈਜਾਨ ਸੂਬੇ ਦੇ ਖੋਯਾ ਸ਼ਹਿਰ ’ਚ ਆਇਆ ਸੀ। ਭੂਚਾਲ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 440 ਜ਼ਖ਼ਮੀ ਦੱਸੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਐਲਾਨ, ਅੱਜ ਟ੍ਰੇਨਾਂ ਦਾ ਚੱਕਾ ਕਰੇਗੀ ਜਾਮ
ਭੂਚਾਲ ਕਿਵੇਂ ਆਉਂਦਾ ਹੈ?
ਭੂਚਾਲ ਆਉਣ ਦਾ ਮੁੱਖ ਕਾਰਨ ਧਰਤੀ ਦੇ ਅੰਦਰ ਪਲੇਟਾਂ ਦਾ ਟਕਰਾਉਣਾ ਹੈ। ਧਰਤੀ ਦੇ ਅੰਦਰ ਸੱਤ ਪਲੇਟਾਂ ਹਨ, ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਕਿਸੇ ਬਿੰਦੂ ’ਤੇ ਟਕਰਾ ਜਾਂਦੀਆਂ ਹਨ, ਤਾਂ ਉੱਥੇ ਇਕ ਫਾਲਟ ਲਾਈਨ ਜ਼ੋਨ ਬਣ ਜਾਂਦਾ ਹੈ ਅਤੇ ਸਤ੍ਹਾ ਦੇ ਕੋਨੇ ਫੋਲਡ ਹੋ ਜਾਂਦੇ ਹਨ। ਸਤ੍ਹਾ ਦੇ ਕੋਨੇ ਦੇ ਕਾਰਨ ਉੱਥੇ ਦਬਾਅ ਬਣਦਾ ਹੈ ਅਤੇ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਦੇ ਟੁੱਟਣ ਨਾਲ ਅੰਦਰਲੀ ਊਰਜਾ ਬਾਹਰ ਨਿਕਲਣ ਦਾ ਰਸਤਾ ਲੱਭ ਲੱਭਦੀ ਹੈ, ਜਿਸ ਕਾਰਨ ਧਰਤੀ ਹਿੱਲ ਜਾਂਦੀ ਹੈ ਅਤੇ ਅਸੀਂ ਇਸ ਨੂੰ ਭੂਚਾਲ ਮੰਨਦੇ ਹਾਂ।
ਇਹ ਖ਼ਬਰ ਵੀ ਪੜ੍ਹੋ : ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਅੱਜ ਜਾਣਗੇ ਰੂਸ, ਦੁਵੱਲੇ ਸਬੰਧਾਂ ’ਤੇ ਕਰਨਗੇ ਚਰਚਾ
NEXT STORY