ਓਟਾਵਾ- ਜੇਕਰ ਤੁਹਾਨੂੰ ਹਰ ਰੋਜ਼ ਜਿੰਮ ਜਾਣਾ ਪਸੰਦ ਹੈ ਤਾਂ ਵੇਟ ਲਿਫਟਿੰਗ ਤੁਹਾਡੀ ਕਸਰਤ ਦਾ ਹਿੱਸਾ ਜ਼ਰੂਰ ਹੋਵੇਗੀ। ਵੇਟਲਿਫਟਿੰਗ ਜਾਂ ਭਾਰ ਚੁੱਕਣ ਦੇ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ, ਜਿਨ੍ਹਾਂ ਬਾਰੇ ਤੁਸੀਂ ਖੁਦ ਵੀ ਨਹੀਂ ਜਾਣਦੇ।
ਵੇਟ ਲਿਫਟਿੰਗ ਸਿਰਫ ਭਾਰ ਘੱਟ ਕਰਨ ਜਾਂ ਸਰੀਰ ਦਾ ਆਕਾਰ ਸਹੀ ਬਣਾਉਣ ਲਈ ਹੀ ਨਹੀਂ ਸਗੋਂ ਕਈ ਤਰ੍ਹਾਂ ਨਾਲ ਸਰੀਰ ਲਈ ਲਾਭਦਾਇਕ ਹੈ। ਸੋਸ਼ਲ ਮੀਡੀਆ 'ਤੇ ਕੈਨੇਡਾ ਦੀ 7 ਸਾਲਾ ਕੁੜੀ ਨੇ ਵੇਟ ਲਿਫਟਿੰਗ ਕਰ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਕੈਨੇਡਾ ਦੀ ਲਿਟਲ ਰੋਰੀ ਵੈਨ 80 ਕਿਲੋਗ੍ਰਾਮ ਡੈੱਡਲਿਫਟ ਕਰ ਸਕਦੀ ਹੈ, ਉੱਥੇ ਹੀ ਸਨੈਚ ਵਿਚ 32 ਕਿਲੋ ਦਾ ਭਾਰ ਚੁੱਕ ਸਕਦੀ ਹੈ। ਰੋਰੀ ਕਲੀਨ ਐਂਡ ਜਰਕ ਵਿਚ 42 ਕਿਲੋ ਭਾਰ ਚੁੱਕਣ ਦੀ ਸਮਰੱਥਾ ਰੱਖਦੀ ਹੈ। ਫਿਲਹਾਲ ਉਸ ਦੀ ਲੰਬਾਈ ਸਿਰਫ 4 ਫੁੱਟ ਹੈ। ਇਸ ਦੇ ਬਾਵਜੂਦ ਉਹ ਇੰਨਾ ਭਾਰ ਪੂਰੇ ਕੰਟਰੋਲ ਨਾਲ ਚੁੱਕਣ ਵਿਚ ਕਾਮਯਾਬ ਰਹਿੰਦੀ ਹੈ।
ਰੋਰੀ ਨੇ ਦੋ ਸਾਲ ਪਹਿਲਾਂ ਹੀ ਟਰੇਨਿੰਗ ਸ਼ੁਰੂ ਕੀਤੀ ਸੀ । ਪਿਛਲੇ ਹਫਤੇ ਹੀ ਇਸ ਬੱਚੀ ਨੇ 30 ਕਿਲੋ ਭਾਰ ਵਰਗ ਵਿਚ ਹਿੱਸਾ ਲਿਆ। ਉਸ ਦਾ ਨਾਂ ਅਮਰੀਕਾ ਦੇ ਨੌਜਵਾਨ ਰਾਸ਼ਟਰੀ ਚੈਂਪੀਅਨ ਵਿਚ ਦਰਜ ਹੈ। ਵੇਟ ਲਿਫਟਿੰਗ ਵਿਚ 4 ਘੰਟੇ ਦੀ ਮਿਹਨਤ ਕਰਦੀ ਹੈ। ਉਸ ਨੇ ਇਕ ਪ੍ਰਦਰਸ਼ਨ ਵਿਚ ਕਿਹਾ ਸੀ ਕਿ ਮੈਂ ਮਜ਼ਬੂਤ ਹੋਣਾ ਪਸੰਦ ਕਰਦੀ ਹਾਂ। ਮੈਂ ਜੋ ਵੀ ਕੋਸ਼ਿਸ਼ ਕਰਦੀ ਹਾਂ ਉਸ ਵਿਚ ਬਿਹਤਰ ਹੁੰਦੀ ਹਾਂ। ਇਸ ਦੌਰਾਨ ਮੇਰਾ ਧਿਆਨ ਇਸ ਗੱਲ 'ਤੇ ਨਹੀਂ ਜਾਂਦਾ ਕਿ ਮੇਰੇ ਤੋਂ ਪਹਿਲਾਂ ਕੌਣ ਆਇਆ ਸੀ ਤੇ ਹੁਣ ਕੌਣ ਆਵੇਗਾ।
ਦੱਖਣੀ ਅਫਰੀਕਾ ’ਚ 3 ਭਾਰਤੀ ਮੂਲ ਦੇ ਆਜ਼ਾਦੀ ਘੁਲਾਟੀਆਂ ਦੀ ਬਣੀ ਯਾਦਗਾਰ’
NEXT STORY