ਨਵੀਂ ਦਿੱਲੀ(ਵਿਸ਼ੇਸ਼) - ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਚੱਲ ਰਹੀ ਹੈ। ਰੋਜ਼ਾਨਾ ਲੱਖਾਂ ਲੋਕ ਇਸ ਤੋਂ ਪੀੜਤ ਹੋ ਰਹੇ ਹਨ। ਦੇਸ਼ ’ਚ ਖ਼ਤਰਨਾਕ ਹੋ ਰਹੀ ਸਥਿਤੀ ਨੂੰ ਵੇਖਦੇ ਹੋਏ ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਦੂਜੇ ਦੇਸ਼ਾਂ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਸ ’ਤੇ ਰੋਕ ਲਾ ਦਿੱਤੀ ਹੈ। ਇਸ ਦਰਮਿਆਨ ਉਨ੍ਹਾਂ ਹਜ਼ਾਰਾਂ ਭਾਰਤੀਆਂ ਲਈ ਰਾਹਤ ਭਰੀ ਖ਼ਬਰ ਆਈ ਹੈ ਜੋ ਅਮਰੀਕਾ ਦੀਆਂ ਵੱਖ-ਵੱਖ ਯੂਨਿਵਰਸਿਟੀਆਂ ਅਤੇ ਕਾਲਜਾਂ ’ਚ ਦਾਖ਼ਲਾ ਲੈਣ ਤੋਂ ਬਾਅਦ ਅਮਰੀਕਾ ਨਹੀਂ ਜਾ ਸਕੇ ਸਨ ਅਤੇ ਡਿਸਟੈਂਸ ਐਜ਼ੂਕੇਸ਼ਨ ਲੈ ਰਹੇ ਸਨ। ਅਮਰੀਕਾ ਨੇ ਡਿਸਟੈਂਸ ਐਜ਼ੂਕੇਸ਼ਨ ਨੂੰ ਸੁਵਿਧਾਜਨਕ ਬਣਾਉਣ ਲਈ ਛੋਟ ’ਚ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ। ਇਹ ਛੋਟ ਉਨ੍ਹਾਂ ਸਟੂਡੈਂਟਸ ਲਈ ਹੈ ਜੋ 9 ਮਾਰਚ, 2020 ਤੋਂ ਅਮਰੀਕਾ ਦੇ ਬਾਹਰ ਆਨਲਾਈਨ ਕਲਾਸਾਂ ਲੈ ਰਹੇ ਹਨ। ਉਹ ਸਟੂਡੈਂਟਸ ਅਮਰੀਕਾ ’ਚ ਦਾਖਲ (ਐਂਟਰ) ਹੋ ਸਕਣਗੇ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਕੋਰੋਨਾ ਨੇ ਮਚਾਈ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ, ਇਕ ਦਿਨ ’ਚ ਹੋਈਆਂ 200 ਤੋਂ ਵੱਧ ਮੌਤਾਂ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਦੁਨੀਆ ਭਰ ’ਚ ਲਾਕਡਾਊਨ ਲੱਗ ਗਿਆ ਸੀ ਅਤੇ ਹਜ਼ਾਰਾਂ ਸਟੂਡੈਂਟਸ ਨੇ ਅਮਰੀਕਾ ਸਮੇਤ ਦੂਜੇ ਦੇਸ਼ਾਂ ’ਚ ਦਾਖਲ ਤਾਂ ਲੈ ਲਿਆ ਸੀ ਪਰ ਉਨ੍ਹਾਂ ਦੀ ਪੜ੍ਹਾਈ ਸਿਰਫ ਆਨਲਾਈਨ ਮਾਡਲ ’ਤੇ ਹੋ ਰਹੀ ਸੀ ਅਤੇ ਯੂ. ਐੱਸ. ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਅਮਰੀਕਾ ’ਚ ਸਟੂਡੈਂਟ ਵੀਜ਼ੇ ’ਤੇ ਅਜਿਹੇ ਸਟੂਡੈਂਟਸ ਦੇ ਦਾਖਲੇ ’ਤੇ ਰੋਕ ਲਾ ਦਿੱਤਾ ਸੀ।
ਬੀਤੇ ਦਿਨੀਂ ਪ੍ਰਕਾਸ਼ਿਤ ਇਕ ਨੋਟਿਸ ’ਚ ਯੂ. ਐੱਸ. ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਦੇ ਇਕ ਹਿੱਸੇ ਸਟੂਡੈਂਟ ਐਂਡ ਐਕਸਚੇਂਜ ਵਿਜ਼ੀਟਰ ਪ੍ਰੋਗਰਾਮ (ਐੱਸ. ਈ . ਵੀ. ਪੀ.) ਨੇ ਕਿਹਾ ਹੈ ਕਿ ਅਮਰੀਕਾ ਮਾਰਚ 2020 ’ਚ ਜਾਰੀ ਕੀਤੀਆਂ ਗਈਆਂ ਗਾਈਡਲਾਈਨਸ ਦਾ ਵਿਸਤਾਰ ਕਰੇਗਾ। ਇਹ ਫੈਸਲਾ ਉਨ੍ਹਾਂ ਗੈਰ ਅਪ੍ਰਵਾਸੀ ਸਟੂਡੈਂਟਸ ’ਤੇ ਲਾਗੂ ਹੋਵੇਗਾ ਜਿਨ੍ਹਾਂ ਨੂੰ 9 ਮਾਰਚ, 2020 ਤੱਕ ਅਮਰੀਕੀ ਸਕੂਲ ’ਚ ਸਰਗਰਮ ਰੂਪ ’ਚ ਨਾਮਜ਼ਦ ਕੀਤਾ ਗਿਆ ਸੀ ਅਤੇ ਉਹ ਆਪਣੀ ਗੈਰ ਅਪ੍ਰਵਾਸੀ ਸਥਿਤੀ ਦੇ ਸੰਦਰਭ ’ਚ ਸ਼ਿਕਾਇਤ ਕਰਦੇ ਸਨ ਭਾਵੇਂ ਉਹ ਦੇਸ਼ ਦੇ ਅੰਦਰ ਹੋਣ ਜਾਂ ਵਿਦੇਸ਼ ’ਚ।
ਇਹ ਵੀ ਪੜ੍ਹੋ : ਭਾਰਤੀ ਅਮਰੀਕੀ NGO ਨੇ ਕੋਰੋਨਾ ਆਫ਼ਤ ਦਰਮਿਆਨ ਭਾਰਤ ਲਈ ਜੁਟਾਏ 47 ਲੱਖ ਡਾਲਰ
4 ਫ਼ੀਸਦੀ ਘੱਟ ਸਟੂਡੈਂਟਸ ਨੇ ਵਿਖਾਈ ਅਮਰੀਕਾ ’ਚ ਦਿਲਚਸਪੀ
ਜ਼ਿਕਰਯੋਗ ਹੈ ਕਿ ਅਮਰੀਕਾ ਜਾ ਕੇ ਪੜ੍ਹਾਈ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਕੁੱਲ ਗਿਣਤੀ ’ਚ ਚੀਨ ਤੋਂ ਬਾਅਦ ਭਾਰਤ ਦਾ ਦੂਜਾ ਨੰਬਰ ਹੈ। ਅਮਰੀਕਾ ’ਚ ਐਜ਼ੂਕੇਸ਼ਨ ਲੈ ਰਹੇ ਕੁੱਲ ਇੰਟਰਨੈਸ਼ਨਲ ਸਟੂਡੈਂਟਸ ’ਚ 18 ਫ਼ੀਸਦੀ ਹਿੱਸਾ ਭਾਰਤੀਆਂ ਅਤੇ 35 ਫ਼ੀਸਦੀ ਹਿੱਸਾ ਚੀਨੀ ਸਟੂਡੈਂਟਸ ਦਾ ਹੈ। ਇੰਟਰਨੈਸ਼ਨਲ ਸਟੂਡੈਂਟ ਐਕਸਚੇਂਜ ਬਾਰੇ ਸਾਲਾਨਾ ਓਪਨ ਡੋਰ ਰਿਪੋਰਟ ਮੁਤਾਬਕ 2019-20 ਤੋਂ ਐਜ਼ੂਕੇਸ਼ਨ ਸੈਸ਼ਨ ’ਚ 13,511 ਸਟੂਡੈਂਟਸ ਨੇ ਅਮਰੀਕਾ ਦੇ ਕਾਲਜਾਂ ’ਚ ਨਾਮਜ਼ਦਗੀ ਕਰਵਾਈ ਸੀ ਜੋਕਿ 4 ਫ਼ੀਸਦੀ ਘੱਟ ਨਾਮਜ਼ਦਗੀ ਸੀ। ਇਸ ਦਾ ਕਾਰਨ ਟਰੰਪ ਸਰਕਾਰ ਦੇ ਸਮੇਂ ਵਾਰ-ਵਾਰ ਬਦਲ ਰਹੇ ਨਿਯਮਾਂ ਕਾਰਨ ਸਟੂਡੈਂਟਸ ਅਮਰੀਕਾ ’ਚ ਪੜ੍ਹਾਈ ਕਰਨ ਦੀ ਬਜਾਏ ਕੈਨੇਡਾ ਜਾ ਕੇ ਪੜਣ ’ਚ ਜ਼ਿਆਦਾ ਦਿਲਚਸਪੀ ਵਿਖਾਉਣ ਲੱਗੇ ਸਨ ਕਿਉਂਕਿ ਅਮਰੀਕਾ ਦੀ ਬਜਾਏ ਕੈਨੇਡਾ ’ਚ ਪੀ. ਆਰ. ਦੇ ਨਿਯਮ ਕੁਝ ਲਚਕੀਲੇ ਹਨ। 2019-20 ’ਚ ਕੁੱਲ 193,124 ਭਾਰਤੀ ਸਟੂਡੈਂਟਸ ਨੇ ਅਮਰੀਕੀ ਕਾਲਜਾਂ ਅਤੇ ਯੂਨੀਵਰਿਸਟੀਆਂ ’ਚ ਦਾਖਲਾ ਲਿਆ।
ਇਹ ਵੀ ਪੜ੍ਹੋ : ਕੰਗਾਲੀ ਦੀ ਮਾਰ, ਪਾਕਿਸਤਾਨ ਕੋਲ ਬਚਿਆ ਸਿਰਫ਼ 3 ਹਫ਼ਤੇ ਦਾ ਆਟਾ
ਯੂਨਿਵਰਸਿਟੀਆਂ ਨੂੰ ਫ਼ਾਰਮ ਆਈ-20 ਜਾਰੀ ਨਾ ਕਰਨ ਦੇ ਹੁਕਮ
ਇਹ ਨੋਟੀਫਿਕੇਸ਼ਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਨਵੀਂ ਦਿੱਲੀ ਸਥਿਤ ਅਮਰੀਕੀ ਅੰਬੈਸੀ ਨੇ ਮੌਜੂਦਾ ਮਹਾਮਾਰੀ ਦੀ ਸਥਿਤੀ ਕਾਰਨ ਭਾਰਤ ’ਚ ਆਪਣੇ ਸਾਰੇ ਵਣਜ ਦੂਤ ਘਰਾਂ ’ਚ ਵੀਜ਼ਾ ਪ੍ਰਕਿਰਿਆ ਸਮੇਤ ਜ਼ਿਆਦਾਤਰ ਕਾਂਸੁਲਰ ਸੇਵਾਵਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਦੂਤ ਘਰ ਅਤੇ ਕਾਂਸੁਲੇਟਸ ਨੇ ਕੁਝ ਮਹੀਨੇ ਪਹਿਲਾਂ ਕਾਂਸੁਲਰ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕਰਨ ਮਗਰੋਂ ਸਟੂਡੈਂਟ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਸੀ।
100 ਫ਼ੀਸਦੀ ਆਨਲਾਈਨ ਕੋਰਸ ਲਈ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਮੌਜੂਦਾ ਗਾਈਡਲਾਈਨਸ ਮੁਤਾਬਕ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਉਹ ਯੂਨਿਵਰਸਿਟੀਆਂ, ਜੋ ਸਿਰਫ ਅਕਾਦਮਿਕ ਸਾਲ 2021-22 ’ਚ ਆਨਲਾਈਨ ਸਿੱਖਿਆ ’ਤੇ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਫ਼ਾਰਮ ਆਈ-20 ਜਾਰੀ ਨਾ ਕਰਨ ਲਈ ਕਿਹਾ ਗਿਆ ਹੈ, ਜੋ ਗੈਰ-ਆਪ੍ਰਵਾਸੀ ਸਟੂਡੈਂਟ ਦੀ ਸਥਿਤੀ ਲਈ ਯੋਗਤਾ ਦਾ ਸਰਟੀਫਿਕੇਟ ਹੈ ਜੋਕਿ ਉਨ੍ਹਾਂ ਦੇ ਐੱਫ-1 ਜਾਂ ਸਟੂਡੈਂਟ ਵੀਜ਼ੇ ਨੂੰ ਪ੍ਰੋਸੈੱਸ ਕਰਨ ਲਈ ਬਿਨੈ ਪੱਤਰਾਂ ਵੱਲੋਂ ਜ਼ਰੂਰੀ ਹੈ।
ਇਹ ਵੀ ਪੜ੍ਹੋ : ਇਟਲੀ 'ਚ ਫਟਿਆ ਕੋਰੋਨਾ ਬੰਬ, 36 ਬੱਚਿਆਂ ਸਮੇਤ 300 ਭਾਰਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ
ਹਾਲਾਂਕਿ, ਇਨ-ਪਰਸਨ ਲਰਨਿੰਗ ਦੀ ਕੁੱਝ ਲੋੜ ਵਾਲੇ ਹਾਈਬ੍ਰਿਡ ਮਾਡਲ ਦੇ ਨਾਲ ਜਮਾਤਾਂ ’ਚ ਦਾਖਲਾ ਲੈਣ ਵਾਲੇ ਸਟੂਡੈਂਟ ਵੀਜ਼ੇ ਲਈ ਅਪਲਾਈ ਕਰਨ ਅਤੇ ਉਸ ਦੇਸ਼ ਦੀਆਂ ਬੰਦਿਸ਼ਾਂ ਦੇ ਆਧਾਰ ’ਤੇ ਅਮਰੀਕਾ ਦੀ ਯਾਤਰਾ ਕਰਨ ਲਈ ਯੋਗ ਹਨ।
- ਅਮਰੀਕਾ ’ਚ ਪੜ੍ਹਾਈ ਕਰ ਰਹੇ ਇੰਟਰਨੈਸ਼ਨਲ ਸਟੂਡੈਂਟਸ ’ਚ 18 ਫ਼ੀਸਦੀ ਭਾਰਤੀ
- ਸਭ ਤੋਂ ਜ਼ਿਆਦਾ 35 ਫ਼ੀਸਦੀ ਸਟੂਡੈਂਟ ਅਮਰੀਕਾ ’ਚ ਪੜ੍ਹਾਈ ਕਰਨ ਆਉਂਦੇ ਹਨ ਚੀਨ ਤੋਂ
- 2019-20 ’ਚ 193,124 ਭਾਰਤੀ ਸਟੂਡੈਂਟਸ ਨੇ ਲਿਆ ਅਮਰੀਕੀ ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਦਾਖਲਾ
ਇਹ ਵੀ ਪੜ੍ਹੋ : ਕੋਰੋਨਾ ਨਾਲ ਹਾਲੋਂ ਬੇਹਾਲ ਹੋਇਆ ਭਾਰਤ, UN ਨੇ ਕਿਹਾ- ਇਸ ਦੇਸ਼ ਨੇ ਸਭ ਦੀ ਮਦਦ ਕੀਤੀ, ਹੁਣ ਦੁਨੀਆ ਦੀ ਵਾਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਡਾ. ਫਾਓਚੀ ਨੇ ਕਿਹਾ, 'ਭਾਰਤ ਦੀ ਕੋਰੋਨਾ ਨਾਲ ਤਬਾਹੀ ਨੇ ਦੱਸਿਆ ਕਿ ਦੁਨੀਆ ਹੁਣ ਵੀ ਇਕਜੁੱਟ ਨਹੀਂ'
NEXT STORY