ਲੰਡਨ (ਭਾਸ਼ਾ)- ਬ੍ਰਿਟੇਨ ਦੇ ਬਰਮਿੰਘਮ ਸ਼ਹਿਰ ਵਿੱਚ ਵਿਦਿਆਰਥੀਆਂ ਨੇ ਇੱਕ ਮਹੱਤਵਪੂਰਨ ਸਿੱਖ ਪਰੰਪਰਾ ਦੇ ਤਹਿਤ 500 ਤੋਂ ਵੱਧ ਲੋਕਾਂ ਨੂੰ ਮੁਫ਼ਤ ਭੋਜਨ ਛਕਾਇਆ। ਬਰਮਿੰਘਮ ਸਿਟੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਅਤੇ ਇਸ ਦੀ ਸਿੱਖ ਸੋਸਾਇਟੀ ਨੇ ਮੰਗਲਵਾਰ ਨੂੰ ਮਿਲੇਨੀਅਮ ਪੁਆਇੰਟ 'ਤੇ ਐਟਰੀਅਮ ਵਿੱਚ ਕੈਂਪਸ ਵਿੱਚ ਇੱਕ 'ਲੰਗਰ' (ਮੁਫ਼ਤ ਭੋਜਨ ਪ੍ਰਦਾਨ ਕਰਨ ਵਾਲੀ ਰਸੋਈ) ਦਾ ਆਯੋਜਨ ਕੀਤਾ। 'ਲੰਗਰ' ਸਿੱਖ ਧਰਮ ਦੀ ਇੱਕ ਮਹੱਤਵਪੂਰਨ ਪਰੰਪਰਾ ਹੈ, ਇਸ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਮੁਫ਼ਤ ਭੋਜਨ ਦਿੱਤਾ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸੰਯੁਕਤ ਰਾਸ਼ਟਰ ਨੇ ਯੂਕ੍ਰੇਨ ਨੂੰ ਮਾਨਵਤਾਵਾਦੀ ਸਹਾਇਤਾ ਲਈ 2 ਕਰੋੜ ਡਾਲਰ ਦੇਣ ਦੀ ਕੀਤੀ ਘੋਸ਼ਣਾ
'ਲੰਗਰ ਆਨ ਕੈਂਪਸ' ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਸਿੱਖ ਵਿਦਿਆਰਥੀਆਂ ਦੁਆਰਾ ਆਯੋਜਿਤ ਕੀਤਾ ਜਾਣ ਵਾਲਾ ਇੱਕ ਸਮਾਗਮ ਹੈ, ਜਿੱਥੇ ਸਾਰੇ ਪਿਛੋਕੜ ਵਾਲੇ ਵਿਦਿਆਰਥੀ, ਸਟਾਫ ਅਤੇ ਕਮਿਊਨਿਟੀ ਮੈਂਬਰ ਇਕੱਠੇ ਹੁੰਦੇ ਹਨ ਅਤੇ ਭੋਜਨ ਕਰਦੇ ਹਨ। ਲੰਗਰ ਦੇ ਦੌਰਾਨ ਸਾਰੇ ਲੋਕ ਗਲੀਚੇ 'ਤੇ ਇਕੱਠੇ ਬੈਠ ਕੇ ਭੋਜਨ ਕਰਦੇ ਹਨ, ਜੋ ਕਿ ਸਮਾਨਤਾ ਨੂੰ ਦਰਸਾਉਂਦਾ ਹੈ। ਇਸ ਦੌਰਾਨ ਸਿਰਫ਼ ਸ਼ਾਕਾਹਾਰੀ ਭੋਜਨ ਹੀ ਪਰੋਸਿਆ ਜਾਂਦਾ ਹੈ। ਇਹ ਪੰਜਵੀਂ ਵਾਰ ਸੀ ਜਦੋਂ ਬਰਮਿੰਘਮ ਸਿਟੀ ਯੂਨੀਵਰਸਿਟੀ ਵਿਖੇ ਵੱਡੇ ਪੱਧਰ 'ਤੇ ਲੰਗਰ ਲਗਾਇਆ ਗਿਆ ਸੀ। ਮਹਾਮਾਰੀ ਦੇ ਫੈਲਣ ਤੋਂ ਬਾਅਦ ਦੋ ਸਾਲਾਂ ਵਿੱਚ ਪਹਿਲੀ ਵਾਰ ਸਮਾਗਮ ਆਯੋਜਿਤ ਕੀਤਾ ਗਿਆ ਸੀ।
ਧਰੀਆਂ ਦੀਆਂ ਧਰੀਆਂ ਰਹਿ ਗਈਆਂ US-UK ਦੀਆਂ ਧਮਕੀਆਂ, ਰੂਸ ਦੀ ਆਫ਼ਤ ਤੋਂ ਦੁਨੀਆ ਦੁਖੀ
NEXT STORY