ਲੰਡਨ (ਏਜੰਸੀ)- ਕੰਜ਼ਰਵੇਟਿਵ ਪਾਰਟੀ ਦੇ ਆਗੂ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਬੋਰਿਸ ਜਾਨਸਨ ਦੇ ਸਥਾਨ 'ਤੇ ਚੋਣ ਲਈ ਜਾਰੀ ਪ੍ਰਚਾਰ ਮੁਹਿੰਮ ਦੇ ਬੁੱਧਵਾਰ ਨੂੰ ਆਖ਼ਰੀ ਪੜਾਅ ਵਿਚ ਪਹੁੰਚਣ ਦਰਮਿਆਨ ਸਾਬਕਾ ਮੰਤਰੀ ਰਿਸ਼ੀ ਸੁਨਕ ਨੇ ਬ੍ਰਿਟੇਨ ਨੂੰ 'ਦੁਨੀਆ ਦਾ ਸਰਵਸ੍ਰੇਸ਼ਠ ਦੇਸ਼' ਬਣਾਉਣ ਲਈ ‘ਦਿਨ ਰਾਤ’ ਕੰਮ ਕਰਨ ਦਾ ਸੰਕਲਪ ਲਿਆ। 10 ਡਾਊਨਿੰਗ ਸਟ੍ਰੀਟ 'ਤੇ ਚੋਟੀ ਦੇ ਅਹੁਦੇ ਲਈ ਪਹਿਲੇ ਬ੍ਰਿਟਿਸ਼-ਭਾਰਤੀ ਉਮੀਦਵਾਰ ਅਤੇ ਸਾਬਕਾ ਚਾਂਸਲਰ ਸੁਨਕ ਦਾ ਮੁਕਾਬਲਾ ਵਿਰੋਧੀ ਲਿਜ਼ ਟਰਸ ਨਾਲ ਹੈ। ਸੁਨਕ ਦੀ 'ReadyForRishy' ਪ੍ਰਚਾਰ ਮੁਹਿੰਮ ਨੇ ਮੰਗਲਵਾਰ ਰਾਤ ਨੂੰ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ, 'ਕਿਸੇ ਦੇ ਵੱਡੇ ਹੋਣ, ਇੱਕ ਪਰਿਵਾਰ ਸ਼ੁਰੂ ਕਰਨ ਅਤੇ ਕਾਰੋਬਾਰ ਸਥਾਪਤ ਕਰਨ ਲਈ ਬ੍ਰਿਟੇਨ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਹੈ ਅਤੇ ਇੱਥੇ ਸਾਡਾ ਭਵਿੱਖ ਉੱਜਵਲ ਨਜ਼ਰ ਆਉਂਦਾ ਹੈ ਪਰ ਅਸੀਂ ਉਦੋਂ ਹੀ ਉੱਥੇ ਪਹੁੰਚ ਸਕਦੇ ਹਾਂ, ਜਦੋਂ ਅਸੀਂ ਚੁਣੌਤੀਆਂ ਦਾ ਇਮਾਨਦਾਰੀ ਅਤੇ ਭਰੋਸੇਯੋਗ ਯੋਜਨਾਬੰਦੀ ਨਾਲ ਸਾਹਮਣਾ ਕਰਾਂਗੇ।'
ਉਨ੍ਹਾਂ ਕਿਹਾ, 'ਮੇਰੇ ਕੋਲ ਸਹੀ ਯੋਜਨਾ ਹੈ, ਜੋ 'ਕੰਜ਼ਰਵੇਟਿਵ' ਕਦਰਾਂ-ਕੀਮਤਾਂ ਵਿਚ ਸ਼ਾਮਲ ਹੈ ਅਤੇ ਮੈਂ ਇਸ ਮੁਕਾਬਲੇ ਦੌਰਾਨ ਹਮੇਸ਼ਾ ਇਸ ਗੱਲ ਨੂੰ ਲੈ ਕੇ ਸਪੱਸ਼ਟ ਅਤੇ ਇਮਾਨਦਾਰ ਰਿਹਾ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਮਹਿੰਗਾਈ ਨਾਲ ਨਜਿੱਠਣਾ ਚਾਹੀਦਾ ਹੈ।' ਸੁਨਕ ਨੇ ਕਿਹਾ, 'ਇਹ ਬ੍ਰਿਟੇਨ ਦੇ ਬਾਰੇ ਵਿਚ ਮੇਰੀ ਸੋਚ ਹੈ ਅਤੇ ਮੈਂ ਜਿਸ ਦੇਸ਼ ਨਾਲ ਪਿਆਰ ਕਰਦਾ ਹਾਂ, ਉਸ ਦੇ ਅਤੇ ਪਾਰਟੀ ਲਈ ਇਹ ਹਾਸਲ ਕਰਨ ਦੀ ਖ਼ਾਤਿਰ ਦਿਨ-ਰਾਤ ਕੰਮ ਕਰਾਂਗਾ।' ਸੁਨਕ ਭਾਰਤੀ ਮੂਲ ਦੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਣ ਦੀ ਇੱਛਾ ਰੱਖਦੇ ਹਨ ਅਤੇ ਉਨ੍ਹਾਂ ਨੂੰ ਭਾਰਤੀ ਭਾਈਚਾਰੇ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਚੋਣ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਭਾਰੀ ਸਮਰਥਨ ਦੇ ਕੇ ਦੋ ਅੰਤਮ ਉਮੀਦਵਾਰਾਂ ਵਿੱਚ ਚੁਣਿਆ, ਪਰ ਤਾਜ਼ਾ ਸਰਵੇਖਣ ਅਨੁਸਾਰ, ਉਹ ਹੁਣ ਟਰੱਸ ਤੋਂ ਪਿੱਛੇ ਚੱਲ ਰਹੇ ਹਨ।
ਅਮਰੀਕਾ ਦੇ ਦਮ 'ਤੇ ਤਾਈਵਾਨ ਨੇ ਵਿਖਾਈ ਤਾਕਤ! ਪਹਿਲੀ ਵਾਰ ਚੀਨੀ ਡਰੋਨ ’ਤੇ ਕੀਤੀ ਗੋਲੀਬਾਰੀ
NEXT STORY