ਲੰਡਨ (ਰਾਜਵੀਰ ਸਮਰਾ)— ਈਲਿੰਗ ਸਾਊੂਥਾਲ ਹਲਕੇ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਹੀਥਰੋ ਹਵਾਈ ਅੱਡੇ ਦੇ ਵਿਸਥਾਰ ਅਤੇ ਨਵੇਂ ਰਨ ਵੇਅ ਬਣਾਉਣ ਦੇ ਮਾਮਲੇ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਜਿੱਥੇ ਵੱਡੀ ਗਿਣਤੀ 'ਚ ਨੌਕਰੀਆਂ ਪੈਦਾ ਹੋਣਗੀਆਂ, ਉੱਥੇ ਹੀ ਆਰਥਿਕ ਤੌਰ 'ਤੇ ਵੱਡਾ ਲਾਭ ਹੋਵੇਗਾ। ਵੈਸਟ ਲੰਡਨ 'ਚ ਇਕ ਨਵੀਂ ਕ੍ਰਾਂਤੀ ਆਵੇਗੀ। ਵਰਿੰਦਰ ਸ਼ਰਮਾ ਨੇ ਯੂਨਾਈਟ ਯੂਨੀਅਨ 'ਤੇ ਬੈਕ ਹੀਥਰੋ ਮੁਹਿੰਮ ਦਾ ਸਾਥ ਦਿੰਦਿਆਂ ਕਿਹਾ ਕਿ ਹੀਥਰੋ ਹਵਾਈ ਅੱਡੇ ਦੇ ਵਿਸਥਾਰ ਲਈ ਸੰਸਦ 'ਚ 27 ਫਰਵਰੀ ਨੂੰ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ੁਰੂ ਹੋਈ ਮੁਹਿੰਮ ਸਬੰਧੀ ਸਰਗਰਮੀਆਂ ਤੋਂ ਪਹਿਲਾਂ ਸੰਸਦ 'ਚ ਵੋਟ ਹੋਣ ਦੀ ਸੰਭਾਵਨਾ ਹੈ। ਹੀਥਰੋ ਦੇ ਵਿਸਥਾਰ ਲਈ ਲੇਬਰ ਪਾਰਟੀ ਦੇ ਸੰਸਦ ਮੈਂਬਰ ਅਤੇ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਉਹ ਹੀਥਰੋ ਦੇ ਵਿਸਥਾਰ ਦੇ ਹੱਕ 'ਚ ਵੋਟ ਪਾਉਣਗੇ।

ਬੈਕ ਹੀਥਰੋ ਮੁਹਿੰਮ ਦੇ ਡਾਇਰੈਕਟਰ ਤੇ ਸਾਬਕਾ ਮੰਤਰੀ ਪਰਮਜੀਤ ਢੰਡਾ ਨੇ ਕਿਹਾ ਕਿ ਇਸ ਨਾਲ ਯੂ.ਕੇ. ਦੀ ਆਰਥਿਕਤਾ ਨੂੰ ਬਹੁਤ ਭਾਰੀ ਹੁਲਾਰਾ ਮਿਲੇਗਾ। ਸਾਨੂੰ ਖ਼ੁਸ਼ੀ ਹੈ ਕਿ ਯੂਨਾਈਟ ਯੂਨੀਅਨ ਤੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਮਿਲ ਕੇ ਇਸ ਪ੍ਰਾਜੈਕਟ ਨੂੰ ਕਾਮਯਾਬ ਕਰਨ ਲਈ ਕੰਮ ਕਰ ਰਹੇ ਹਨ। ਆਸ ਹੈ ਕਿ ਸੰਸਦ 'ਚ ਇਸ ਦੇ ਹੱਕ ਵਿਚ ਜਲਦੀ ਫ਼ੈਸਲਾ ਹੋਵੇਗਾ।
ਰੱਬ ਨੇ ਪੁੱਤ ਦੀ ਦਾਤ ਤਾਂ ਬਖਸ਼ੀ ਪਰ ਮਾਂ ਪੂਰੇ ਨਾ ਕਰ ਸਕੀ ਆਪਣੇ ਚਾਅ
NEXT STORY