ਓਟਾਵਾ— ਕੈਨੇਡਾ ਦੀ ਸੁਪਰੀਮ ਕੋਰਟ ਨੇ ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨਸ ਦੀ ਅਪੀਲ ਨੂੰ ਖਾਰਿਜ ਕਰਦਿਆਂ ਕੈਨੇਡਾ ਤੇ ਬ੍ਰਿਟਿਸ਼ ਏਅਰਵੇਜ਼ ਖਿਲਾਫ ਇਕ ਦਹਾਕੇ ਤੋਂ ਲਟਕੇ ਪ੍ਰਾਈਜ਼-ਫਿਕਸਿੰਗ ਦੇ ਵਿਆਪਕ ਕਲਾਸ-ਐਕਸ਼ਨ ਮੁਕੱਦਮੇ ਦਾ ਰਸਤਾ ਸਾਫ ਕਰ ਦਿੱਤਾ ਹੈ।
ਏਅਰ ਕੈਨੇਡਾ ਨੇ ਓਨਟਾਰੀਓ ਕੋਰਟ ਆਫ ਅਪੀਲ ਨੂੰ ਇਕ ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਕਿ ਪ੍ਰੋਵਿੰਸ਼ੀਅਲ ਕੋਰਟ ਇਕ ਕਲਾਸ-ਐਕਸ਼ਨ ਮੁਕੱਦਮੇ ਦੀ ਸੁਣਵਾਈ ਕਰ ਸਕਦੀ ਹੈ, ਜਿਸ 'ਚ ਵਿਦੇਸ਼ੀ ਦਾਅਵੇਦਾਰ ਸ਼ਾਮਲ ਹਨ, ਜੋ ਕਿ ਮੁੱਖ ਤੌਰ 'ਤੇ ਕੈਨੇਡੀਅਨ ਕੰਪਨੀਆਂ ਨੂੰ ਸੀਮਤ ਕਰਨ ਦੀ ਬਜਾਏ ਇਸ ਦੀ ਸਿਰਫ ਹਵਾਈ ਸਰਵਿਸ ਲੈ ਰਹੇ ਹਨ।
2008 'ਚ ਦਾਇਰ ਕੀਤੇ ਇਸ ਮੁਕੱਦਮੇ 'ਚ ਤਿੰਨ ਕੰਪਨੀਆਂ ਨੇ 2000 ਤੋਂ 2006 ਵਿਚਾਲੇ ਪ੍ਰਮੁੱਖ ਏਅਰਲਾਈਨਸ ਰਾਹੀਂ ਅੰਤਰਰਾਸ਼ਟਰੀ ਸ਼ਿਪਮੈਂਟ ਲਈ ਪ੍ਰਾਈਜ਼-ਫਿਕਸਿੰਗ ਦਾ ਦੋਸ਼ ਲਾਇਆ ਸੀ। ਉਥੇ ਦੀ ਦਾਅਵੇਦਾਰਾਂ ਦੀ ਵਕੀਲ ਲਿੰਡਾ ਵਿਸਾਰ ਦਾ ਕਹਿਣ ਹੈ ਉਹ ਏਅਰ ਕੈਨੇਡਾ ਤੇ ਬ੍ਰਿਟਿਸ਼ ਏਅਰਵੇਜ਼ ਨੂੰ ਛੱਡ ਕੇ ਸਾਰੇ 14 ਬਚਾਅ-ਪੱਖ ਵਾਲਿਆਂ ਨਾਲ 29 ਮਿਲੀਅਨ ਡਾਲਰ ਦੀ ਸੈਟਲਮੈਂਟ 'ਤੇ ਪਹੁੰਚ ਗਿਆ ਹੈ। ਇਨ੍ਹਾਂ ਏਅਰਲਾਈਨਾਂ 'ਤੇ ਮੁਕੱਦਮਾ ਕਰਨ ਵਾਲੀਆਂ ਕੰਪਨੀਆਂ 'ਚ ਓਨਟਾਰੀਓ ਦੀ ਏਅਰੀਆ ਬ੍ਰਾਂਡ ਆਈ.ਐੱਨ.ਸੀ., ਬ੍ਰਿਟੇਨ ਦੀ ਸਟਾਰਟੈੱਕ ਡਾਟ ਕਾਮ ਲਿਮਟਡ ਤੇ ਜਰਮਨੀ ਦੀ ਕਵਿਕ ਕਾਰਗੋ ਸਰਵਿਸ ਸ਼ਾਮਲ ਹੈ।
ਇਸ ਤਸਵੀਰ ਪਿੱਛੇ ਲੁਕੀ ਸੀ ਰੁਲਾ ਦੇਣ ਵਾਲੀ ਸੱਚਾਈ, ਸਾਰੇ ਕਰ ਰਹੇ ਨੇ ਪਤੀ ਨੂੰ ਸਲਾਮ
NEXT STORY