ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਐਰੀਜੋਨਾ ਵਿਚ ਰਹਿਣ ਵਾਲੀ ਇਕ ਨਾਬਾਲਗ ਲੜਕੀ ਨੇ ਕੁਝ ਸਮਾਂ ਪਹਿਲਾਂ ਆਪਣੇ ਪਿਤਾ ਦੀ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਵਿਚ ਪਿਤਾ ਕਮਰੇ ਦੇ ਬਾਹਰ ਕੁਰਸੀ 'ਤੇ ਬੈਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਪਹਿਲਾਂ ਤਾਂ ਲੋਕ ਇਸ ਦੀ ਸੱਚਾਈ ਸਮਝ ਨਹੀਂ ਸਕੇ। ਪਰ ਜਦੋਂ ਉਨ੍ਹਾਂ ਨੂੰ ਇਸ ਦੇ ਪਿੱਛੇ ਦੇ ਭਾਵਨਾਤਮਕ ਕਾਰਨ ਪਤਾ ਚੱਲਿਆ ਤਾਂ ਉਹ ਲੜਕੀ ਦੇ ਪਿਤਾ ਦੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾਏ। ਅਸਲ ਵਿਚ ਇਸ ਤਸਵੀਰ ਜ਼ਰੀਏ ਉਸ ਲੜਕੀ ਨੇ ਆਪਣੀ ਕੈਂਸਰ ਪੀੜਤ ਮਾਂ ਨੂੰ ਲੈ ਕੇ ਪਿਤਾ ਦਾ ਪਿਆਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ।
ਇਹ ਕਹਾਣੀ ਅਮਰੀਕਾ ਦੇ ਫਲੇਗਲਟਾਫ ਸ਼ਹਿਰ ਵਿਚ ਰਹਿਣ ਵਾਲੀ ਮੈਕੇਨਾ ਨਿਊਮੇਨ ਦੀ ਹੈ। 18 ਸਾਲਾ ਮੈਕੇਨਾ ਨੇ ਬੀਤੇ ਸਾਲ ਅਪ੍ਰੈਲ ਵਿਚ ਆਪਣੇ ਪਿਤਾ ਜੌਨ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ। ਜਿਸ ਵਿਚ ਉਹ ਕਮਰੇ ਦੇ ਬਾਹਰ ਬੈਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਲਿਖਿਆ,''ਕੈਂਸਰ ਰੇਡੀਏਸ਼ਨ ਕਾਰਨ ਮੇਰੀ ਮਾਂ ਮਰਸੀ ਇਕ ਕਮਰੇ ਵਿਚ ਰਹਿਣ ਲਈ ਮਜ਼ਬੂਰ ਹੈ। ਉਹ ਕਿਸੇ ਨਾਲ ਮਿਲ ਨਹੀਂ ਸਕਦੀ। ਇਸ ਲਈ ਮੇਰੇ ਪਿਤਾ ਉਸ ਦੇ ਕਮਰੇ ਦੇ ਬਾਹਰ ਇਕ ਕੁਰਸੀ ਲਗਾ ਕੇ ਬੈਠ ਜਾਂਦੇ ਹਨ ਅਤੇ ਉੱਥੋਂ ਹੀ ਉਨ੍ਹਾਂ ਨੂੰ ਕੰਪਨੀ ਦਿੰਦੇ ਹਨ। ਇਹ ਸਭ ਦੇਖ ਮੈਨੂੰ ਰੋਣਾ ਆਉਂਦਾ ਹੈ।'' ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਮੈਕੇਨਾ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਦੇਪਿਤਾ ਉਸ ਦੀ ਮਾਂ ਮਰਸੀ ਨਾਲ ਕਿੰਨਾ ਪਿਆਰ ਕਰਦੇ ਹਨ ਅਤੇ ਅਜਿਹੇ ਮੁਸ਼ਕਲ ਦੇ ਸਮੇਂ ਵਿਚ ਉਨ੍ਹਾਂ ਨੇ ਆਪਣੀ ਪਤਨੀ ਦਾ ਸਾਥ ਨਹੀਂ ਛੱਡਿਆ ਹੈ। ਉਹ ਹੁਣ ਵੀ ਆਪਣੀ ਪਤਨੀ ਦਾ ਪੂਰਾ ਖਿਆਲ ਰੱਖ ਰਹੇ ਹਨ।
ਥਾਈਰਾਈਡ ਕੈਂਸਰ ਨਾਲ ਜੂਝ ਰਹੀ ਸੀ ਮਾਂ

ਮੈਕੇਨਾ ਦੀ ਮਾਂ ਮਰਸੀ ਨੂੰ ਅਕਤੂਬਰ 2016 ਵਿਚ ਥਾਈਰਾਈਡ ਕੈਂਸਰ ਹੋਣ ਦਾ ਪਤਾ ਚੱਲਿਆ ਸੀ। ਭਾਵੇਂਕਿ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਫਿਲਹਾਲ ਬੀਮਾਰੀ ਸ਼ੁਰੂਆਤੀ ਸਟੇਜ 'ਤੇ ਹੈ। ਇਸ ਲਈ ਉਨ੍ਹਾਂ ਨੇ ਦੇਰ ਨਾ ਕਰਦੇ ਹੋਏ ਰੇਡੀਏਸ਼ਨ ਟ੍ਰੀਟਮੈਂਟ ਦੇ ਕੇ ਮਰਸੀ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਇਸ ਟ੍ਰੀਟਮੈਂਟ ਦੌਰਾਨ ਮਰੀਜ਼ ਨੂੰ ਵੱਖਰੇ ਕਮਰੇ ਵਿਚ ਰੱਖਿਆ ਜਾਂਦਾ ਹੈ ਤਾਂ ਜੋ ਰੇਡੀਏਸ਼ਨ ਕਾਰਨ ਕਿਸੇ ਹੋਰ ਸ਼ਖਸ ਨੂੰ ਕੋਈ ਨੁਕਸਾਨ ਨਾ ਪਹੁੰਚੇ। ਪਰ ਮੈਕੇਨਾ ਦੇ ਪਿਤਾ ਨੂੰ ਆਪਣੀ ਪਤਨੀ ਤੋਂ ਦੂਰੀ ਮਨਜ਼ੂਰ ਨਹੀਂ ਸੀ ਇਸ ਲਈ ਉਹ ਕਮਰੇ ਦੇ ਬਾਹਰ ਟੇਬਲ-ਕੁਰਸੀ ਲਗਾ ਕੇ ਪੂਰਾ ਦਿਨ ਬੈਠਿਆ ਕਰਦੇ ਸਨ। ਮਾਂ ਪ੍ਰਤੀ ਪਿਤਾ ਦੇ ਪਿਆਰ ਨੇ ਬੇਟੀ ਦੇ ਦਿਲ ਨੂੰ ਛੂਹ ਲਿਆ।

ਅਪ੍ਰੈਲ 2017 ਵਿਚ ਉਸ ਨੇ ਜੌਨ ਦੀ ਇਕ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਉਹ ਕਮਰੇ ਦੇ ਬਾਹਰ ਬੈਠੇ ਨਜ਼ਰ ਆ ਰਹੇ ਹਨ। ਮੈਕੇਨਾ ਮੁਤਾਬਕ,''ਉਸ ਦੇ ਪਿਤਾ ਹਰ ਜਗ੍ਹਾ ਉਸ ਦੀ ਮਾਂ ਮਰਸੀ ਨਾਲ ਜਾਂਦੇ ਸਨ। ਉਹ ਡਾਕਟਰ ਨੂੰ ਮਿਲਦੇ, ਹਰ ਬਲੱਡ ਟੈਸਟ, ਹਰ ਸਰਜਰੀ ਅਤੇ ਹਰ ਰੇਡੀਏਸ਼ਨ ਦੌਰਾਨ ਉਸ ਨਾਲ ਰਹਿੰਦੇ ਸਨ। ਉਹ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਮਰਸੀ ਨਾਲ ਬਿਤਾਉਂਦੇ ਸਨ।'' ਇਸ ਤਸਵੀਰ ਨੂੰ ਜਿੱਥੇ 1.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ, ਉੱਥੇ ਕਰੀਬ 70 ਹਜ਼ਾਰ ਲੋਕਾਂ ਨੇ ਰੀਟਵੀਟ ਕੀਤਾ।
ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਕਰੀਬ ਇਕ ਸਾਲ ਬਾਅਦ ਮਤਲਬ ਅਪ੍ਰੈਲ 2018 ਵਿਚ ਮੈਕੇਨਾ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਹੁਣ ਉਸ ਦੀ ਮਾਂ ਦਾ ਕੈਂਸਰ ਪੂਰੀ ਤਰ੍ਹਾਂ ਠੀਕ ਹੋ ਚੁੱਕਿਆ ਹੈ।
ਦੱਖਣੀ ਰੂਸ 'ਚ ਆਏ ਹੜ੍ਹ ਕਾਰਨ 6 ਲੋਕਾਂ ਦੀ ਮੌਤ
NEXT STORY