ਕਾਠਮੰਡੂ : ਨੇਪਾਲ ਦੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਝਟਕਾ ਦਿੰਦਿਆਂ ਕੈਬਨਿਟ ਫੇਰਬਦਲ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕੁਝ ਦਿਨ ਪਹਿਲਾਂ 12 ਨਵੇਂ ਮੰਤਰੀਆਂ ਤੇ 8 ਸੂਬਾ ਮੰਤਰੀਆਂ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਸੀ।
ਬੈਂਚ ਨੇ ਮੰਗਲਵਾਰ ਦੁਪਹਿਰ ਅੰਤਰਿਮ ਹੁਕਮ ਦਿੱਤਾ ਕਿ ਜਦੋਂ ਸੰਸਦ ਭੰਗ ਹੋ ਜਾਂਦੀ ਹੈ ਤਾਂ ਇਹ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਅਧੀਨ ਕੈਬਨਿਟ ਅਹੁਦੇ ’ਤੇ ਬਣੀ ਰਹੇਗੀ ਪਰ ਪ੍ਰਧਾਨ ਮੰਤਰੀ ਆਮ ਵਾਂਗ ਕੈਬਨਿਟ ਦਾ ਵਿਸਤਾਰ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਅੰਤਰਿਮ ਹੁਕਮ ਜਾਰੀ ਕਰਦਿਆਂ ਕਾਰਜਵਾਹਕ ਪ੍ਰਧਾਨ ਮੰਤਰੀ ਓਲੀ ਦੀ ਸਰਕਾਰ ਦੇ ਕੁਲ 20 ਮੰਤਰੀਆਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਸਿਰਫ 4 ਮੰਤਰੀ ਜੋ ਕੈਬਨਿਟ ਫੇਰਬਦਲ ਦੇ ਅੰਤਿਮ ਦੌਰ ਵਿਚ ਬਣੇ ਰਹੇ, ਇਸ ਅਹੁਦੇ ’ਤੇ ਬਣੇ ਰਹਿ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਫਗਾਨਿਸਤਾਨ 'ਚ ਸ਼ਾਂਤੀ ਲਈ ਅੱਤਵਾਦੀਆਂ ਦੀ ਸੁਰੱਖਿਅਤ ਪਨਾਹ ਨੂੰ ਤਤਕਾਲ ਨਸ਼ਟ ਕਰਨਾ ਚਾਹੀਦੈ: ਜੈਸ਼ੰਕਰ
NEXT STORY