ਸਰੀ—ਕੈਨੇਡਾ ਦੇ ਸਰੀ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਵੱਸਦੇ ਹਨ ਅਤੇ ਪੰਜਾਬੀਆਂ ਨੇ ਜੋ ਇਤਿਹਾਸ ਰਚਿਆ ਹੈ, ਉਸ ਦੀ ਗਵਾਹੀ ਆਉਣ ਵਾਲੇ ਸਮਿਆਂ ਤੱਕ ਦਿੱਤੀ ਜਾਂਦੀ ਰਹੇਗੀ। ਇਸੇ ਲੜੀ ਵਿਚ ਕੈਨੇਡਾ ਵਿਚ ਇਕ ਹੋਰ ਪੰਜਾਬੀ ਨੇ ਪੰਜਾਬੀਆਂ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਸਰੀ ਦੇ ਕਾਨੂੰਨ ਇਨਫੋਰਸਮੈਂਟ ਅਧਿਕਾਰੀ ਦੇਵ ਬਰਾੜ ਨੂੰ ਉਨ੍ਹਾਂ ਦੀਆਂ ਸੇਵਾਵਾਂ ਅਤੇ ਪੇਸ਼ਾਵਰ ਰਵੱਈਏ ਕਰਕੇ ਰੋਲ ਮਾਡਲ ਬਣਨ ਕਰਕੇ ਸਾਲ 2017 ਦੇ 'ਕੈਰੀਅਰ ਅਚੀਵਮੈਂਟ ਐਵਾਰਡ' ਨਾਲ ਨਿਵਾਜ਼ਿਆ ਗਿਆ ਹੈ। ਦੇਵ ਬਰਾੜ ਨੂੰ ਇਹ ਸਨਮਾਨ ਲਾਈਸੈਂਸ ਇੰਸਪੈਕਟਰ ਆਫਿਸਰਜ਼ ਐਸੋਸੀਏਸ਼ਨ ਆਫ ਬੀ. ਸੀ. (ਐੱਲ. ਆਈ. ਬੀ. ਓ. ਏ.) ਵੱਲੋਂ ਆਯੋਜਿਤ ਸਾਲਾਨਾ ਐਵਾਰਡ ਵੰਡ ਸਮਾਗਮ ਵਿਚ ਦਿੱਤਾ ਗਿਆ।
ਵਿਭਾਗ ਨੇ ਕਿਹਾ ਕਿ ਦੇਵ ਨੇ ਸਰੀ ਸ਼ਹਿਰ ਲਈ ਦਿਨ-ਰਾਤ ਇਕ ਕੀਤਾ ਹੈ। ਉਨ੍ਹਾਂ ਨੇ ਸਰੀ ਦੇ ਇੰਜੀਨੀਅਰਿੰਗ, ਪਾਰਕ ਵਿਭਾਗਾਂ, ਸਰੀ ਪੁਲਸ ਅਤੇ ਕਮਿਊਨਿਟੀਜ਼ ਗਰੁੱਪ ਨੂੰ ਇਕੱਠਾ ਕਰਕੇ ਕੰਮ ਕੀਤੇ ਅਤੇ ਲੋਕ ਭਲਾਈ ਨੂੰ ਮੁੱਖ ਰੱਖਿਆ। ਬਰਾੜ ਨੇ ਸਾਲ 1996 ਵਿਚ ਪਾਰਕਿੰਗ ਆਫਿਸਰ ਦੇ ਤੌਰ 'ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਵਿਭਾਗਾਂ ਵਿਚ ਤਾਇਨਾਤ ਰਹੇ ਅਤੇ ਅਗਾਂਹਵਧੂ ਭੂਮਿਕਾ ਨਿਭਾਈ। ਬਰਾੜ ਸਮੇਂ-ਸਮੇਂ 'ਤੇ ਭਾਈਚਾਰਕ ਕੰਮਾਂ ਵਿਚ ਵੀ ਵਧ-ਚੜ੍ਹ ਕੇ ਸ਼ਮੂਲੀਅਤ ਕਰਦੇ ਰਹੇ ਹਨ। ਉਹ ਬੇਘਰ ਅਤੇ ਬੇਸਹਾਰਾ ਲੋਕਾਂ ਲਈ ਫੰਡ, ਭੋਜਨ ਅਤੇ ਕੱਪੜੇ ਵੀ ਇਕੱਠੇ ਕਰਦੇ ਰਹੇ ਹਨ।
ਬੰਗਲਾਦੇਸ਼ 'ਚ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਜ਼ਿਲਿਆਂ 'ਚ ਭੋਜਨ ਅਤੇ ਬਿਜਲੀ ਦਾ ਸੰਕਟ
NEXT STORY