ਲੰਡਨ— ਬ੍ਰਿਟੇਨ ਦੀ ਪੁਲਸ ਨੇ ਲੰਡਨ ਅੰਡਰਗਰਾਊਂਡ ਟਰੇਨ ਬੰਬ ਧਮਾਕੇ ਮਾਮਲੇ 'ਚ 6ਵੇਂ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇਸ ਧਮਾਕੇ ਵਿਚ 30 ਲੋਕ ਜ਼ਖਮੀ ਹੋ ਗਏ ਸਨ। ਇਸ ਹਮਲੇ ਦੇ ਸੰਬੰਧ ਵਿਚ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਸਾਰੇ ਸ਼ੱਕੀਆਂ ਤੋਂ ਦੱਖਣੀ ਲੰਡਨ ਪੁਲਸ ਥਾਣੇ ਵਿਚ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪੁਲਸ ਦੇ ਅੱਤਵਾਦ ਵਿਰੋਧੀ ਕਮਾਨ ਦੇ ਮੁਖੀ ਡੀਨ ਹੇਡਨ ਨੇ ਕਿਹਾ ਕਿ ਤੇਜ਼ ਗਤੀ ਨਾਲ ਜਾਂਚ ਅੱਗੇ ਵਧ ਰਹੀ ਹੈ। ਸਾਊਥ ਵੇਲਜ਼ ਦੇ ਨਿਊਪਾਰਟ ਇਲਾਕੇ ਵਿਚ ਤੋਂ ਬੁੱਧਵਾਰ ਨੂੰ 2 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਵਿਚ ਇਕ ਦੀ ਉਮਰ 30 ਅਤੇ ਦੂਜੇ ਦੀ 48 ਸਾਲ ਹੈ। ਇਸ ਤੋਂ ਪਹਿਲਾਂ 3 ਹੋਰ ਲੋਕਾਂ ਨੂੰ ਗ੍ਰਿ੍ਰਫਤਾਰ ਕੀਤਾ ਜਾ ਚੁੱਕਾ ਹੈ।
ਦੱਸਣਯੋਗ ਹੈ ਕਿ ਲੰਡਨ 'ਚ ਪਾਰਸਨਸ ਗਰੀਨ ਸਟੇਸ਼ਨ 'ਤੇ ਟਰੇਨ ਦੇ ਇਕ ਡੱਬੇ 'ਚ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ ਬਾਲਟੀ ਬੰਬ ਨਾਲ ਧਮਾਕਾ ਕੀਤਾ ਗਿਆ ਸੀ। ਇਸ ਹਮਲੇ ਵਿਚ 30 ਲੋਕ ਜ਼ਖਮੀ ਹੋਏ ਸਨ। ਇਹ ਧਮਾਕਾ ਬੀਤੀ 15 ਸਤੰਬਰ ਨੂੰ ਹੋਇਆ ਸੀ।
ਕਿਮ ਜੋਂਗ ਦੀ ਖੁੱਲ੍ਹੀ ਪੋਲ, ਇਨ੍ਹਾਂ ਹਰਕਤਾਂ ਕਾਰਨ ਬਦਨਾਮ ਹੋਇਆ ਉੱਤਰੀ ਕੋਰੀਆ ਦਾ ਤਾਨਾਸ਼ਾਹ
NEXT STORY