ਬੇਰੁੱਤ (ਭਾਸ਼ਾ)— ਪੂਰਬੀ ਸੀਰੀਆ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਆਖਰੀ ਗੜ੍ਹ ਤੋਂ ਘੱਟੋ-ਘੱਟ 5,000 ਲੋਕਾਂ ਨੇ ਪਲਾਇਨ ਕੀਤਾ ਹੈ। ਸੀਰੀਅਨ ਆਬਜ਼ਰਵੇਟਰੀ ਫੌਰ ਹਿਊਮਨ ਰਾਈਟਸ ਨੇ ਇਹ ਜਾਣਕਾਰੀ ਦਿੱਤੀ। ਡੇਰ ਐਜੋਰ ਸੂਬੇ ਤੋਂ ਅੱਤਵਾਦੀਆਂ ਨੂੰ ਖਦੇੜਨ ਲਈ ਕੁਰਦ ਦੀ ਅਗਵਾਈ ਵਾਲੇ ਫੌਜੀ ਸਤੰਬਰ ਤੋਂ ਸੰਘਰਸ਼ ਕਰ ਰਹੇ ਹਨ। ਆਬਜ਼ਰਵੇਟਰੀ ਦੇ ਪ੍ਰਮੁੱਖ ਰਾਮੀ ਅਬਦੇਲ ਨੇ ਸਮਾਚਾਰ ਏਜੰਸੀ ਨੂੰ ਬੁੱਧਵਾਰ ਨੂੰ ਦੱਸਿਆ ਕਿ ਸੋਮਵਾਰ ਤੋਂ ਹੁਣ ਤੱਕ ਸੂਬੇ ਵਿਚ ਆਈ.ਐੱਸ.ਆਈ.ਐੱਸ. ਦੇ ਕਬਜ਼ੇ ਵਾਲੇ ਖੇਤਰ ਵਿਚੋ ਕਰੀਬ 4,900 ਲੋਕ ਜਾ ਚੁੱਕੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਇਨ੍ਹਾਂ ਲੋਕਾਂ ਵਿਚ 470 ਜਿਹਾਦੀ ਵੀ ਹਨ।
ਸੰਗਠਨ ਨੇ ਦੱਸਿਆ ਕਿ ਪਲਾਇਨ ਕਰਨ ਵਾਲੇ ਨਾਗਰਿਕਾਂ ਵਿਚ ਜ਼ਿਆਦਾਤਰ ਜਿਹਾਦੀਆਂ ਦੇ ਪਰਿਵਾਰ ਦੇ ਮੈਂਬਰ ਹਨ। ਇਨ੍ਹਾਂ ਨੂੰ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ (ਐੱਸ.ਡੀ.ਐੱਫ.) ਦੇ ਦਰਜਨਾਂ ਟਰੱਕਾਂ ਜ਼ਰੀਏ ਖੇਤਰ ਤੋਂ ਬਾਹਰ ਭੇਜਿਆ ਗਿਆ। ਐੱਸ.ਡੀ.ਐੱਫ. ਕੁਰਦ ਦੀ ਅਗਵਾਈ ਵਾਲਾ ਗਠਜੋੜ ਹੈ। ਜੋ ਆਈ.ਐੱਸ.ਆਈ.ਐੱਸ. ਵਿਰੁੱਧ ਸੰਘਰਸ਼ ਕਰ ਰਿਹਾ ਹੈ।
ਇਟਲੀ : ਹਵਾਈ ਅੱਡੇ 'ਤੇ ਕਰਵਾਈ ਗਈ ਮਹਿਲਾ ਦੀ ਡਿਲੀਵਰੀ
NEXT STORY