ਬੀਜਿੰਗ: ਚੀਨ ਦੀ ਜਲ ਸੈਨਾ ਤਾਈਵਾਨ ਨੂੰ ਚੀਨ ਦੀ ਮੁੱਖ ਭੂਮੀ ਤੋਂ ਵੱਖ ਕਰਨ ਵਾਲੇ ਤਾਇਵਾਨ ਜਲਡਮਰੂ ਤੋਂ ਐਤਵਾਰ ਨੂੰ ਲੰਘਣ ਵਾਲੇ ਦੋ ਅਮਰੀਕੀ ਜੰਗੀ ਜਹਾਜ਼ਾਂ ਦੀ ਨੇੜਿਓਂ ਨਜ਼ਰ ਰੱਖ ਰਹੀ ਹੈ। ਅਮਰੀਕੀ ਕਾਂਗਰਸ (ਸੰਸਦ) ਦੇ ਹੇਠਲੇ ਸਦਨ, ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਬਾਅਦ ਇਹ ਵਾਸ਼ਿੰਗਟਨ ਦੀ ਪਹਿਲੀ ਮੁਹਿੰਮ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਨਵੇਂ ਸਿਰੇ ਤੋਂ ਤਣਾਅ ਮੁੜ ਸ਼ੁਰੂ ਹੋ ਗਿਆ ਹੈ। ਅਮਰੀਕੀ ਜੰਗੀ ਬੇੜੇ ਤਾਈਵਾਨ ਸਟ੍ਰੇਟ ਤੋਂ ਲੰਘੇ, ਜਿੱਥੇ ਅਗਸਤ ਵਿੱਚ ਕਈ ਦਿਨਾਂ ਤੱਕ ਚੀਨੀ ਫੌਜੀ ਅਭਿਆਸ ਹੋਏ, ਜੋ ਅਕਸਰ ਚੀਨ ਅਤੇ ਤਾਈਵਾਨ ਨੂੰ ਵੱਖ ਕਰਨ ਵਾਲੀ ਲਾਈਨ ਨੂੰ ਪਾਰ ਕਰਦੇ ਹਨ ਅਤੇ ਇਸਦਾ ਦਾਅਵਾ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ: ਚੋਗਾਵਾ ’ਚ ਵਾਪਰੀ ਵੱਡੀ ਵਾਰਦਾਤ: ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਚਾਈਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੀ ਪੂਰਬੀ ਥੀਏਟਰ ਕਮਾਂਡ (ਈ.ਟੀ.ਸੀ.) ਨੇ ਐਤਵਾਰ ਨੂੰ ਕਿਹਾ ਕਿ ‘ਦੋ ਅਮਰੀਕੀ ਮਿਜ਼ਾਈਲ-ਨਿਰਦੇਸ਼ਿਤ ਕਰੂਜ਼ਰ-ਯੂ.ਐੱਸ.ਐੱਸ. ਐਂਟੀਟੈਮ ਅਤੇ ਯੂ.ਐੱਸ.ਐੱਸ. ਚਾਂਸਲਰਵਿਲ - 28 ਅਗਸਤ ਨੂੰ ਤਾਈਵਾਨ ਸਟ੍ਰੇਟ ਵਿੱਚੋਂ ਲੰਘੇ ਅਤੇ ਜਨਤਕ ਤੌਰ 'ਤੇ ਪ੍ਰਚਾਰ ਕੀਤਾ।’ ਈ.ਟੀ.ਸੀ. ਬੁਲਾਰੇ ਸੀਨੀਅਰ ਕਰਨਲ ਸ਼ੀ.ਯੀ. ਨੇ ਕਿਹਾ ਕਿ ਈ.ਟੀ.ਸੀ. ਨੇ ਸਟ੍ਰੇਟ ਦੇ ਸਾਰੇ ਰਸਤੇ ਅਮਰੀਕੀ ਜਹਾਜ਼ਾਂ 'ਤੇ ਨਜ਼ਰ ਰੱਖੀ ਅਤੇ ਨਿਗਰਾਨੀ ਕੀਤੀ ਅਤੇ ਇਹ ਕਿ ਦੋ ਅਮਰੀਕੀ ਜੰਗੀ ਜਹਾਜ਼ਾਂ ਦੀਆਂ ਸਾਰੀਆਂ ਗਤੀਵਿਧੀਆਂ ਨਿਯੰਤਰਣ ਵਿੱਚ ਸਨ। ਉਨ੍ਹਾਂ ਕਿਹਾ ਕਿ ਪੀ.ਐੱਲ.ਏ. ਦੀ ਪੂਰਬੀ ਥੀਏਟਰ ਕਮਾਂਡ ਦੇ ਜਵਾਨ ਹਮੇਸ਼ਾ ਚੌਕਸ ਹਨ ਅਤੇ ਕਿਸੇ ਵੀ ਭੜਕਾਹਟ ਨੂੰ ਬੇਅਸਰ ਕਰਨ ਲਈ ਤਿਆਰ ਹਨ।
ਪੜ੍ਹੋ ਇਹ ਵੀ ਖ਼ਬਰ: ਸਿਗਰਟਨੋਸ਼ੀ ਕਰਨੋਂ ਮਨ੍ਹਾ ਕਰਨ ’ਤੇ ਅੰਮ੍ਰਿਤਧਾਰੀ ਸਿੱਖ ਦਾ ਤੇਜ਼ਧਾਰ ਹਥਿਆਰਾਂ ਨਾਲ ਕੱਟਿਆ ਕੰਨ!
ਅਮਰੀਕੀ ਜਲ ਸੈਨਾ ਦੇ ਜਹਾਜ਼ਾਂ ਦੀ ਆਵਾਜਾਈ ਦੀ ਆਲੋਚਨਾ ਕਰਦੇ ਹੋਏ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਲਿਖਿਆ ਕਿ, "ਅਮਰੀਕਾ ਤਾਈਵਾਨ ਦੇ ਅਧਿਕਾਰੀਆਂ ਅਤੇ ਖੇਤਰੀ ਸਹਿਯੋਗੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਉਨ੍ਹਾਂ ਨੂੰ ਸੰਦੇਸ਼ ਦੇ ਰਿਹਾ ਹੈ ਕਿ ਵਾਸ਼ਿੰਗਟਨ ਚੀਨ ਦੀ ਮੁੱਖ ਭੂਮੀ ਤੋਂ ਫੌਜੀ ਦਬਾਅ ਕਾਰਨ ਪਿੱਛੇ ਨਹੀਂ ਹਟੇਗਾ।” ਚੀਨ ਅਤੇ ਤਾਈਵਾਨ ਨੂੰ ਵੱਖ ਕਰਨ ਵਾਲੇ ਵਿਅਸਤ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਤਾਈਵਾਨ ਸਟ੍ਰੇਟ ਤੋਂ ਪੇਲੋਸੀ ਦੀ ਯਾਤਰਾ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਜੰਗੀ ਜਹਾਜ਼ ਲੰਘੇ ਹਨ।
ਪੜ੍ਹੋ ਇਹ ਵੀ ਖ਼ਬਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਕੁੜੀ ਵਲੋਂ ਨ੍ਰਿਤ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ
ਹਿਊਸਟਨ: ਹਮਲਾਵਰ ਨੇ ਪਹਿਲਾਂ ਇਮਾਰਤ ਨੂੰ ਲਗਾਈ ਅੱਗ, ਫਿਰ ਬਾਹਰ ਨਿਕਲ ਰਹੇ ਲੋਕਾਂ 'ਤੇ ਚਲਾਈਆਂ ਗੋਲੀਆਂ
NEXT STORY