ਕਾਬੁਲ- ਅਫਗਾਨਿਸਤਾਨ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨੀਆਂ ਨੂੰ ਮਾਨਤਾ ਦਿਵਾਉਣ ਲਈ ਪਾਕਿਸਤਾਨ ਨੇ ਕੂਟਨੀਤੀ ਮੁਹਿੰਮ ਸ਼ੁਰੂ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੂੰ ਆਪਣੇ ਪਹਿਲੇ ਪੜਾਅ ਦੁਸ਼ਾਂਬੇ ’ਚ ਹੀ ਕਰਾਰਾ ਝੱਟਕਾ ਲਗਾ ਜਦੋਂ ਤਾਜਿਕਿਸਤਾਨ ਦੇ ਰਾਸ਼ਟਰਪਤੀ ਇਮੋਮਾਲੀ ਰਹਿਮੋਨ ਨੇ ਸਾਫ਼-ਸਾਫ਼ ਕਿਹਾ ਕਿ ਉਹ ਜ਼ੁਲਮ ਨਾਲ ਬਣੀ ਸਰਕਾਰ ਨੂੰ ਮਾਨਤਾ ਨਹੀਂ ਦੇਣਗੇ। ਰਹਿਮੋਨ ਨੂੰ ਆਪਣੇ ਦੇਸ਼ ਦੀਆਂ ਸਰਹੱਦਾਂ ’ਤੇ ਤਾਲਿਬਾਨ ਦੇ ਮੰਡਰਾਉਂਦੇ ਖਤਰੇ ਨੂੰ ਲੈ ਕੇ ਚਿੰਤਾ ਹੈ। ਰੂਸ ਨੇ ਵੀ ਤਾਜਿਕਿਸਤਾਨ ’ਚ ਆਪਣੇ ਮਿਲਟਰੀ ਬੇਸ ’ਤੇ ਨਵੀਂਆਂ ਹਥਿਆਰ ਪ੍ਰਣਾਲੀਆਂ ਭੇਜੀਆਂ ਹਨ।
9/11 ਹਮਲੇ ਤੋਂ ਬਾਅਦ ਨਸਲੀ ਹਮਲੇ ’ਚ ਮਾਰੇ ਗਏ ਸਿੱਖ ਨੂੰ ਅਮਰੀਕੀ ਸੰਸਦ ਮੈਂਬਰਾਂ ਦੀ ਸ਼ਰਧਾਂਜਲੀ
NEXT STORY